ਰਾਮਪੁਰਾ ਫੂਲ, 2 ਮਾਰਚ (ਹੇਮੰਤ ਕੁਮਾਰ ਸ਼ਰਮਾ): ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਰਾਮਪੁਰਾ ਫੂਲ ਵਲੋਂ ਸਵਰਗੀ ਜਸਵੀਰ ਸਿੰਘ ਬਰਾੜ (ਸੀ.ਓ.) ਅਤੇ ਸਵ.ਇਕਬਾਲ ਸਿੰਘ ਸਿੱਧੂ (ਕਾਨ੍ਹਾ) ਦੀ ਯਾਦ ਵਿਚ ਵਾਲੀਬਾਲ ਸ਼ੂਟਿੰਗ ਲੀਗ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਕੀਤਾ ਗਿਆ | ਟੂਰਨਾਮੈਂਟ ਵਿਚ ਕੁੱਲ 20 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿਚ ਬਠਿੰਡਾ ਦੀ ਟੀਮ ਨੇ ਪਹਿਲਾ ਅਤੇ ਆਦਮਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਸਟੇਡੀਅਮ ਅਤੇ ਖੇਡ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ | ਇਸ ਦੌਰਾਨ ਸਵਰਗੀ ਜਸਵੀਰ ਸਿੰਘ ਬਰਾੜ ਦੇ ਸਪੁੱਤਰ ਜਸਪ੍ਰੀਤ ਡਾਲਰ ਅਤੇ ਸਵਰਗ ਇਕਬਾਲ ਸਿੰਘ ਕਾਨ੍ਹਾ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸਰਪ੍ਰਸਤ ਮਾਸਟਰ ਰਾਜ ਕੁਮਾਰ, ਸੁਖਬੀਰ ਸਿੰਘ ਸੰਧੂ (ਕਾਲਾ ਟਰਾਂਸਪੋਰਟਰ), ਲੈਕਚਰਾਰ ਅਮਰਜੀਤ ਸਿੰਘ, ਹੈਪੀ ਸ਼ਰਮਾ, ਗੁਰਦੀਪ ਸਿੰਘ, ਜਸਵਿੰਦਰ ਬੱਲ੍ਹੋ, ਰਿੰਕੂ ਰੁਪਾਲ, ਸੁਖਜੀਤ ਸਿੰਘ, ਰਮਿੰਦਰ ਜ਼ੈਲਦਾਰ, ਗੁਰਸੇਵਕ ਬੱਲ੍ਹੋ, ਰਾਜ, ਸੋਨੀ, ਵਿੱਕੀ ਮੰਡੀ ਕਲਾਂ, ਇਸ਼ਾਨ ਗਰਗ, ਦੀਪਾ ਭੁੱਲਰ ਅਤੇ ਗੁਰਿੰਦਰ ਸਿੰਘ (ਐਨ.ਆਰ.ਆਈ) ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |