ਭਗਤਾ ਭਾਈਕਾ, 2 ਮਾਰਚ (ਸੁਖਪਾਲ ਸਿੰਘ ਸੋਨੀ)-ਸਥਾਨਕ ਭਾਈ ਭਗਤਾ ਜੀ ਸਤਿਕਾਰ ਕਮੇਟੀ ਜੋ ਕਿ ਇਲਾਕੇ ਵਿਚ ਸਮਾਜ ਸੇਵਾ ਦੇ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ | ਕਮੇਟੀ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਭਾਰ ਢੋਣ ਵਾਲੇ ਵਹੀਕਲ ਦੀ ਲੋੜ ਪੈਂਦੀ ਸੀ, ਇਸ ਲੋੜ ਦੀ ਪੂਰਤੀ ਲਈ ਸ਼ਹੀਦ ਹਰਜੀਤ ਸਿੰਘ ਸੇਵਾ ਸੁਸਾਇਟੀ ਭਗਤਾ ਭਾਈ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਸਿੱਧੂ ਕੈਨੇਡਾ ਨੇ ਸਤਿਕਾਰ ਕਮੇਟੀ ਨੂੰ ਇਕ ਮੋਟਰ ਸਾਇਕਲ ਰੇਹੜੀ ਦਾਨ ਵਜੋਂ ਭੇਟ ਕੀਤਾ ਹੈ | ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਸਿੱਧੂ ਨੇ ਸੀਰਾ ਸਿੱਧੂ ਕੈਨੇਡਾ ਦੇ ਪਰਿਵਾਰ ਦਾ ਧੰਨਵਾਦ ਕਰਦੇ ਭਾਈ ਭਗਤਾ ਜੀ ਸਤਿਕਾਰ ਕਮੇਟੀ ਵਲੋਂ ਇਸ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਨਛੱਤਰ ਸਿੰਘ ਸਿੱਧੂ, ਮਾਤਾ ਗੁਰਦੇਵ ਕੌਰ ਸਿੱਧੂ, ਇੰਦਰਜੀਤ ਸਿੰਘ ਸੈਲੀ, ਯੋਧਾ ਸਿੰਘ ਨਿਉਰ, ਕਮਲਜੀਤ ਸਿੰਘ ਸੋਨੀ, ਸਮਿੰਦਰ ਸਿੰਘ ਸੰਮੀ ਟੇਲਰ, ਦਰਸਨ ਖਾਨ ਮਲੂਕਾ, ਮੋਹਲਕ ਸਿੰਘ ਮਲੂਕਾ, ਵਕੀਲ ਸਿੰਘ ਮਲੂਕਾ, ਜਸਵੰਤ ਸਿੰਘ ਨਿਉਰ, ਜਗਰਾਜ ਸਿੰਘ ਖੇਮੂਆਣਾ, ਸਤਿਕਾਰ ਸੁਸਾਇਟੀ ਦੇ ਖਜ਼ਾਨਚੀ ਕੁਲਦੀਪ ਸਿੰਘ, ਸੈਕਟਰੀ ਜਸਪ੍ਰੀਤ ਸਿੰਘ, ਸਲਾਹਕਾਰ ਦਰਸ਼ਨ ਸਿੰਘ, ਮੁੱਖ ਸੇਵਾਦਾਰ ਬਾਬਾ ਸੁੱਖਜੰਟ ਸਿੰਘ, ਮੈਂਬਰ ਗੱਗੀ ਸਿੰਘ ਪੇਂਟਰ ਆਦਿ ਹਾਜ਼ਰ ਸਨ |