ਹੋਲੀ ਦਾ ਤਿਉਹਾਰ ਮਨਾਉਣ ਸੰਬੰਧੀ ਬਠਿੰਡਾ ਵਾਸੀਆਂ 'ਚ ਭਾਰੀ ਉਤਸ਼ਾਹ
ਅਜੀਤ ਡੈਸਕ
04-03-2026
ਰੰਗ/ਸੱੁਕੇ ਗੁਲਾਲ 150 ਰੁਪਏ ਕਿੱਲੋ, ਔਰਗੇਜ਼ਨ 500 ਤੋਂ 1000 ਰੁਪਏ ਕਿੱਲੋ ਤੱਕ ਵਿਕਿਆ, ਪਿਚਕਾਰੀਆਂ 100 ਰੁਪਏ ਤੋਂ 3000 ਰੁਪਏ ਤੱਕ ਵਿਕ ਰਹੀਆਂ ਸਨ | ਰੰਗਾਂ ਦੇ ਤਿਉਹਾਰ ਮਨਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਮਹਿੰਗੀਆਂ ਆਇਟਮਾਂ ਦੀ ਭਰਮਾਰ ਬਣੀ ਹੋਈ ਦਿਖਾਈ ਦਿੱਤੀ, ਜਿਸ ਦੀ ਖ਼ਰੀਦਦਾਰੀ ਕਰਨ ਲਈ ਲੋਕਾਂ 'ਤੇ ਜੇਬਾਂ ਉਪਰ ਵਾਧੂ ਬੋਝ ਪਿਆ | ਹੋਲੀ ਖੇਡਣ ਤੋਂ ਪਹਿਲਾਂ ਰੰਗਾਂ ਦੇ ਵਪਾਰ ਵਾਲੀਆਂ ਦੁਕਾਨਦਾਰਾਂ ਵਲੋਂ ਆਪਣੇ ਹੱਥ ਮੋਟੇ ਮੁਨਾਫ਼ੇ ਨਾਲ ਰੰਗੇ ਗਏ | ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ | ਸਾਊਥ ਵਾਲੇ ਪਾਸੇ ਰਾਜਾਂ ਅਤੇ ਰਾਜਸਥਾਨ ਦੇ ਲੋਕਾਂ ਵਲੋਂ ਇਕ ਹਫ਼ਤੇ 'ਚ ਹੋਲੀ ਪੂਜਾ ਕਰਕੇ ਹੋਲੀ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਵੱਖ-ਵੱਖ ਰਿਵਾਜ਼ਾਂ ਨਾਲ ਮਨਾਇਆ ਜਾ ਰਿਹਾ ਹੇ | ਪੰਜਾਬ ਵਿਚ ਹੋਲਾ ਮੁਹੱਲਾ ਨੂੰ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋ ਕੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ |