28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਮਹਿਮਾ ਸਰਜਾ ਸਕੂਲ ਵਿਖੇ ਨਿੱਘਾ ਸਵਾਗਤ

ਮਹਿਮਾ ਸਰਜਾ, 28 ਨਵੰਬਰ (ਬਲਦੇਵ ਸੰਧੂ)- ਪੰਜਾਬੀ ਸਾਹਿਤ ਉੱਘੀ ਸ਼ਖ਼ਸੀਅਤ ਤੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਅੱਜ ਪੀ. ਐੱਮ.

Ad Position 21
No active advertisement
ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਦਾ ਸਕੂਲ ਮਹਿਮਾ ਸਰਜਾ ਵਿਖੇ ਸਨਮਾਨਿਤ ਕਰਦੇ ਹੋਇਆ ਸਕੂਲ ਸਟਾਫ਼। 29-11-2026
ਮਹਿਮਾ ਸਰਜਾ, 28 ਨਵੰਬਰ (ਬਲਦੇਵ ਸੰਧੂ)- ਪੰਜਾਬੀ ਸਾਹਿਤ ਉੱਘੀ ਸ਼ਖ਼ਸੀਅਤ ਤੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਅੱਜ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਫੁੱਲ ਸੁੱਟ ਕੇ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਚਰਚਿਤ ਨਾਵਲ ‘ਸੜਕਨਾਮਾ’ ਦੇ ਪਾਤਰਾਂ, ਉਨ੍ਹਾਂ ਦੀ ਸਮਾਜਿਕ ਪਿੱਠ ਭੂਮੀ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਭਰੋਸੇਮੰਦ ਰਹਿਨੁਮਾ ਹੁੰਦੀਆਂ ਹਨ, ਜੋ ਉਸ ਦੀ ਸੋਚ ਨੂੰ ਵਿਸ਼ਾਲਤਾ, ਜੀਵਨ ਨੂੰ ਦਿਸ਼ਾ ਅਤੇ ਸ਼ਖ਼ਸੀਅਤ ਨੂੰ ਨਿਖਾਰ ਦਿੰਦੀਆਂ ਹਨ। ਅਜੋਕੇ ਤਕਨੀਕੀ ਦੌਰ ਵਿਚ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਇਮਾਨਦਾਰੀ ਅਤੇ ਆਪਣੀ ਮਾਂ-ਬੋਲੀ ਪੰਜਾਬੀ ਨਾਲ ਮੋਹ ਬਣਾਈ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਵੀ ਲੇਖਕ ਨਾਲ ਵੱਖ-ਵੱਖ ਵਿਸ਼ਿਆਂ ‘ਤੇ ਸਵਾਲ-ਜਵਾਬ ਕੀਤੇ। ਉਨ੍ਹਾਂ ਨੇ ਬੜੇ ਸਹਿਜ, ਸਰਲ ਅਤੇ ਰੋਚਕ ਅੰਦਾਜ਼ ਵਿਚ ਵਿਦਿਆਰਥੀਆਂ ਦੀਆਂ ਜਗਿਆਸਾਵਾਂ ਦਾ ਨਿਵਾਰਨ ਕੀਤਾ, ਜਿਸ ਨਾਲ ਸਮਾਗਮ ਸੰਵਾਦਮਈ ਅਤੇ ਗਿਆਨਵਰਧਕ ਬਣ ਗਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਨਿਰਮਲਜੀਤ ਸਿੰਘ ਨੇ ਨਾਮਵਰ ਸਾਹਿਤਕਾਰ ਦਾ ਸਕੂਲ ਆਉਣ ਅਤੇ ਵਿਦਿਆਰਥੀਆਂ ਨਾਲ ਅਨਮੋਲ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤਕ ਸ਼ਖ਼ਸੀਅਤਾਂ ਨਾਲ ਅਜਿਹੇ ਰੂਬਰੂ ਸਮਾਗਮ ਵਿਦਿਆਰਥੀਆਂ ਅੰਦਰ ਪੜ੍ਹਨ-ਲਿਖਣ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਸਾਰਥਿਕ ਅਤੇ ਗਿਆਨਮਈ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਬਲਜੀਤ ਸਿੰਘ ਨੇ ਨਿਭਾਈ। ਇਸ ਮੌਕੇ ਲੈਕਚਰਾਰ ਬਾਇਓਲੋਜੀ ਬਲਜਿੰਦਰ ਸਿੰਘ, ਅਧਿਆਪਕ ਨਛੱਤਰ ਸਿੰਘ ਵਿਰਕ, ਲੈਕਚਰਾਰ ਕੈਮਿਸਟਰੀ ਸਿਮਰਨਜੀਤ ਕੌਰ, ਲੈਕਚਰਾਰ ਅਰਥ ਸ਼ਾਸਤਰ ਰਜਿੰਦਰ ਕੌਰ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਲੰਡਨ ਸਥਿਤ ਘਰ ਬਚਾਉਣ ਲਈ ਕਾਨੂੰਨੀ ਲੜਾਈ ਲੜ੍ਹ ਰਿਹਾ ਦਿਵਾਲੀਆ ਹੋਏ ਭਾਰਤੀ ਕਾਰੋਬਾਰੀ ਪ੍ਰਮੋਦ ਮਿੱਤਲ ਦਾ ਪਰਿਵਾਰ ਅਗਲੀ ਖ਼ਬਰ ਗੋਨਿਆਣਾ ਵਿਚ 7-ਏ-ਸਾਈਡ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ
Ad Position 24