ਗੋਨਿਆਣਾ ਵਿਚ 7-ਏ-ਸਾਈਡ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਗੋਨਿਆਣਾ, 28 ਨਵੰਬਰ (ਲਛਮਣ ਦਾਸ ਗਰਗ)-ਸੁਰਜੀਤ ਸਿੰਘ ਡੀ. ਪੀ.
ਗੋਨਿਆਣਾ, 28 ਨਵੰਬਰ (ਲਛਮਣ ਦਾਸ ਗਰਗ)-ਸੁਰਜੀਤ ਸਿੰਘ ਡੀ.ਪੀ.ਈ. ਹਾਕੀ ਅਕੈਡਮੀ ਵਲੋਂ ਸਵਰਗੀ ਡਾ. ਸਤੀਸ਼ ਬਾਂਸਲ ਦੀ ਯਾਦ ਨੂੰ ਸਮਰਪਿਤ ਦੂਜਾ ਸੱਤ-ਏ-ਸਾਈਡ ਹਾਕੀ ਟੂਰਨਾਮੈਂਟ ਅੱਜ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਬਲਕਾਰ ਸਿੰਘ ਬਰਾੜ ਸੂਬਾਈ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਡਾ. ਦਲਜੀਤ ਗੁਰੁ ਹਲਕਾ ਇੰਚਾਰਜ ਭੁੱਚੋ ਸ਼ਅਦ (ਬ), ਵਿਪਨ ਕੁਮਾਰ ਚੀਕੂ ਆਦਿ ਇਲਾਕੇ ਦੇ ਖੇਡ ਪ੍ਰੇਮੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਵਲੋਂ ਰਿਬਨ ਕੱਟ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਵੱਖ-ਵੱਖ ਟੀਮਾਂ ਵਿਚਕਾਰ ਤਕਰੀਬਨ ਅੱਠ ਰੋਮਾਂਚਕ ਮੈਚ ਖੇਡੇ ਗਏ। ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹਿਆ। ਉੱਕਤ ਟੂਰਨਾਮੈਂਟ ਦਾ ਆਖ਼ਰੀ ਦਿਨ ਐਤਵਾਰ ਨੂੰ ਹੋਵੇਗਾ, ਜਿਸ ਦੌਰਾਨ ਬਾਕੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਖੇਡ ਪ੍ਰੇਮੀ, ਦਰਸ਼ਕ ਅਤੇ ਸੰਸਥਾ ਦੇ ਵਰਕਰ ਹਾਜ਼ਰ ਸਨ।