08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਨਾਰੀ ਸ਼ਕਤੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਤਲਵੰਡੀ ਸਾਬੋ, 6 ਮਾਰਚ (ਰਵਜੋਤ ਸਿੰਘ ਰਾਹੀ)-ਅੰਤਰ-ਰਾਸ਼ਟਰੀ ਨਾਰੀ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਗੁਰੂ ਨਾਨਕ ਕਮਿਊਨਿਟੀ ਸਰਵਿਸਜ ਫਾਉਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਨਾਰੀ ਸ਼ਕਤੀ ਨੂੰ ਸਮਰਪਿਤ ਪ੍ਰੋਗਰਾਮ 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਰਵਾਇਆ ਗਿਆ¢ ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ, ਜਦਕਿ ਜੀ.ਐੱਨ.ਸੀ. ਐੱਸ.ਐਫ. ਦੇ ਚੇਅਰਮੈਨ ਡਾ. ਦਵਿੰਦਰ ਸਿੰਘ ਲੱਧੜ, ਪ੍ਰਧਾਨ ਮੇਜਰ ਸਿੰਘ ਨਾਗਰਾ ਅਤੇ ਜਰਨਲ ਸਕੱਤਰ ਅਜਾਇਬ ਸਿੰਘ ਸੰਘਾ, ਚੀਫ ਜੁਡੀਸ਼ੀਅਲ ਮਜਿਸਟਰੇਟ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਠਿੰਡਾ ਬਲਜਿੰਦਰ ਕੌਰ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਇਸ ਮੌਕੇ ਡਾ.ਰਵਿੰਦਰ ਸਿੰਘ ਪਿੰ੍ਰਸੀਪਲ ਗੁਰੂ ਗੁਰਮਤਿ ਇੰਸਟੀਚਿਊਟ ਮੁੱਖ ਵਕਤਾ ਤੋਂ ਇਲਾਵਾ ਪ੍ਰੋ.ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ, ਵੱਖ ਵੱਖ ਵਿਭਾਗਾਂ ਦੇ ਡੀਨ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ¢ ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਨਾਰੀ ਹੁਣ ਪੀੜਤ ਨਹੀਂ ਹੈ ਸਗੋਂ ਹਰ ਖੇਤਰ ਵਿੱਚ ਉਸ ਨੇ ਪ੍ਰਾਪਤੀਆਂ ਕੀਤੀਆਂ ਹਨ¢ ਚੇਅਰਮੈਨ ਨਾਗਰਾ ਨੇ ਕੈਨੇਡਾ ਅਤੇ ਵਿਸ਼ਵ ਦੇ ਹੋਰ ਹਿੱਸਿਆ ਵਿਚ ਫਾਊਾਡੇਸ਼ਨ ਵਲੋਂ ਸਮਾਜ ਸੇਵਾ ਅਤੇ ਲੋਕ ਹਿੱਤ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ¢ ਵਿਸ਼ੇਸ਼ ਮਹਿਮਾਨ ਸੰਘਾਂ ਨੇ ਸਮਾਜ ਦੇ ਹਰ ਪ੍ਰਾਣੀ ਨੂੰ ਅÏਰਤਾਂ ਨਾਲ ਹੁੰਦੇ ਦੁਰ ਵਿਵਹਾਰ ਵਿਰੁੱਧ ਖੜ੍ਹੇ ਹੋਣ ਲਈ ਕਿਹਾ¢ ਬਲਜਿੰਦਰ ਕÏਰ ਮਾਨ ਨੇ ਨਾਰੀ ਜਗਤ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਹੋਕਾ ਦਿੱਤਾ¢ ਪ੍ਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਆਉਣ ਵਾਲਾ ਸਮਾਂ ਨਾਰੀ ਸ਼ਕਤੀ ਦਾ ਹੈ¢ ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਦÏਰਾਨ ਇਲਾਕੇ ਦੀਆਂ ਨਾਮਵਰ ਕਵਿੱਤਰੀਆਂ ਡਾ. ਨਵਦੀਪ ਕÏਰ, ਡਾ. ਜੋਤੀ ਵਰਮਾ, ਦਵੀ ਸਿੱਧੂ ਤੇ ਅਮਨਦੀਪ ਮਾਨ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ¢ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕÏਰ ਦੇ ਨਿਰਦੇਸ਼ਨ ਹੇਠ ਨਾਰੀ ਦੇ ਦਰਦ ਨੂੰ ਬਿਆਨ ਕਰਦੇ ਨਾਟਕ ਰੇਤ ਦੀਆਂ ਕੰਧਾਂ ਪੇਸ਼ ਕੀਤਾ¢ ਸਮਾਪਤੀ ਦੌਰਾਨ ਪ੍ਰਬੰਧਕਾਂ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ¢ ਮੰਚ ਸੰਚਾਲਨ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸਚਦੇਵਾ ਅਤੇ ਡਾ. ਜੀਨੀਅਸ ਵਾਲੀਆ ਵਲੋਂ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਭਗੌੜਾ ਵਿਅਕਤੀ ਨਜਾਇਜ਼ ਅਸਲ੍ਹੇ ਸਮੇਤ ਕਾਬੂ ਅਗਲੀ ਖ਼ਬਰ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਵਪਾਰਕ ਸਮਝੌਤੇ ਦੇਸ਼ ਲਈ ਘਾਤਕ -ਜਗਜੀਤ ਸਿੰਘ ਡੱਲੇਵਾਲ
Ad Position 24