ਰਾਮਾਂ ਮੰਡੀ, 7 ਮਾਰਚ (ਤਰਸੇਮ ਸਿੰਗਲਾ)-ਅੱਜ ਸਵੇਰੇ ਸਥਾਨਕ ਗੁਰੂ ਨਾਨਕ ਫ਼ੈਕਟਰੀ ਦੇ ਨੇੜੇ ਖੜ੍ਹੇ ਇੱਕ ਟਰੱਕ ਵਿਚੋਂ ਟਰੱਕ ਦੇ ਕਲੀਨਰ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ¢ ਜਿਸ ਦੀ ਸੂਚਨਾ ਮਿਲਦੇ ਹੀ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਆਪਣੇ ਵਲੰਟੀਅਰਜ਼ ਰਿੰਕਾ ਮਿਸਤਰੀ ਅਤੇ ਵਿਕੀ ਪੁਰਵਾ ਨਾਲ ਐਂਬੂਲੈਂਸ ਲੈ ਕੇ ਲਾਸ਼ ਵਾਲੇ ਸਥਾਨ 'ਤੇ ਪਹੁੰਚੇ ਅਤੇ ਪੁਲਿਸ ਕਾਰਵਾਈ ਤੋਂ ਬਾਅਦ ਕਲੀਨਰ ਦੀ ਲਾਸ਼ ਨੂੰ ਟਰੱਕ ਦੇ ਕੈਬਿਨ ਵਿਚੋਂ ਬਾਹਰ ਕੱਢਿਆ¢ ਮਿ੍ਤਕ ਦੀ ਪਛਾਣ ਮੇਜਰ ਸਿੰਘ ਵਾਸੀ ਰਾਮਾਂ ਪਿੰਡ ਵਜੋਂ ਹੋਈ ਹੈ¢ ਮਿ੍ਤਕ ਦੀ ਪਤਨੀ ਰਾਣੀ ਕੌਰ ਨੇ ਰਾਮਾਂ ਪੁਲਿਸ ਨੂੰ ਦਰਜ਼ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਤੀ ਉਕਤ ਟਰੱਕ 'ਤੇ ਕਲੀਨਰ ਲੱਗਾ ਹੋਇਆ ਸੀ ਅਤੇ ਰੋਟੀ ਖਾਣੀ ਖਾ ਕੇ ਟਰੱਕ ਵਿਚ ਸੌਂ ਗਿਆ ਸੀ¢ ਉਸ ਦੀ ਮੌਤ ਕੁਦਰਤੀ ਹੋਈ ਹੈ¢ ਪੁਲਿਸ ਵਲੋਂ ਰਾਣੀ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ¢ ਮਿ੍ਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੱਚੇ ਦੋ ਲੜਕੇ ਇੱਕ ਲੜਕੀ ਛੱਡ ਗਿਆ ਹੈ¢