02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਰਜ਼ੇ ਦੇ ਬੋਝ ਕਾਰਨ ਪਿਛਲੇ 25 ਸਾਲਾਂ ਦੌਰਾਨ 7 ਲੱਖ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ-ਡੱਲੇਵਾਲ

Ad Position 21
No active advertisement
ਅਜੀਤ ਡੈਸਕ 08-03-2026
ਬਠਿੰਡਾ, 7 ਮਾਰਚ (ਸੱਤਪਾਲ ਸਿੰਘ ਸਿਵੀਆਂ)-ਸੰਯੁਕਤ ਕਿਸਾਨ ਮੋਰਚਾ ਭਾਰਤ (ਗੈਰ-ਰਾਜਨੀਤਿਕ) ਦੇ ਕੌਮੀ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਦਾ ਕਿਸਾਨ ਅੰਨ ਦੀ ਪੈਦਾਵਾਰ ਕਰਕੇ ਦੇਸ਼-ਦੁਨੀਆਂ ਦਾ ਢਿੱਡ ਭਰਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਕਰਜ਼ੇ ਦੇ ਬੋਝ ਥੱਲੇ ਦੱਬਣ ਕਰਕੇ ਪਿਛਲੇ 25 ਸਾਲਾਂ ਦੌਰਾਨ ਦੇਸ਼ ਦਾ 7 ਲੱਖ ਕਿਸਾਨ ਖ਼ੁਦਕੁਸ਼ੀ ਕਰ ਚੁੱਕਿਆ ਹੈ | ਜਦਕਿ ਦੇਸ਼ ਭਰ ਦੇ ਕਿਸਾਨਾਂ ਸਿਰ ਸਿਰਫ਼ 26 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਨੂੰ ਮੁਆਫ਼ ਕਰਨਾ ਭਾਰਤ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈ ਪਰ ਉਹ ਅਜਿਹਾ ਨਾ ਕਰਕੇ ਆਪਣੇ ਕਿਸਾਨਾਂ ਨੂੰ ਮਾਰ ਰਹੀ ਹੈ | ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਸਰਕਾਰਾਂ ਵਲੋਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐੱਸ.ਪੀ.) ਨਾ ਮਿਲਣ ਕਰਕੇ ਦੇਸ਼ ਦੇ ਕਿਸਾਨਾਂ ਨੇ ਘੱਟ ਭਾਅ 'ਤੇ ਫ਼ਸਲਾਂ ਵੇਚ ਕੇ ਹੁਣ ਤੱਕ 1 ਸੌ 11 ਲੱਖ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਝੱਲਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਵਿਆਪੀ 'ਕਿਸਾਨ ਜਾਗਰਿਤੀ ਯਾਤਰਾ' ਦੇ ਬਠਿੰਡਾ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੇ ਨਾਲ ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਓ ਕੋਹਾੜ, ਇੰਦਰਜੀਤ ਸਿੰਘ ਪੰਨੀਵਾਲਾ, ਗੁਰਦਾਸ ਸਿੰਘ ਹਰਿਆਣਾ, ਸਤਨਾਮ ਸਿੰਘ ਬਹਿਰੂ, ਕਾਕਾ ਸਿੰਘ ਕੋਟੜਾ ਸਮੇਤ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ-ਪ੍ਰਦੇਸ਼, ਤਾਮਿਲਨਾਡੂ, ਕੇਰਲਾ ਤੇ ਕਰਨਾਟਕਾ ਦੇ ਕਿਸਾਨ ਆਗੂ ਮੌਜੂਦ ਸਨ | ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਕੁਲਵੰਤ ਸਿੰਘ ਨੇਹੀਆਂਵਾਲਾ, ਮੁਖ਼ਤਿਆਰ ਸਿੰਘ ਕੁੱਬੇ, ਗੁਰਮੇਲ ਸਿੰਘ ਲਹਿਰਾ, ਰਣਜੀਤ ਸਿੰਘ ਜੀਦਾ, ਬਲਵਿੰਦਰ ਸਿੰਘ ਜੋਧਪੁਰ, ਜਸਵੀਰ ਸਿੰਘ ਗਹਿਰੀ, ਹਰਭਜਨ ਸੰਗਤ, ਜਸਵਿੰਦਰ ਕਲਿਆਣ, ਦੀਪੂ ਮੰਡੀ ਕਲਾਂ ਤੇ ਲਖਬੀਰ ਖੋਖਰ ਦੀ ਅਗਵਾਈ 'ਚ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਯਾਤਰਾ ਐਮ.ਐੱਸ.ਪੀ., ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਕਰਜ਼ਾ ਮੁਆਫ਼ੀ, ਭਾਰਤ-ਅਮਰੀਕਾ ਵਪਾਰ ਸਮਝੌਤਾ, ਬਿਜਲੀ ਤੇ ਬੀਜ ਸੋਧ ਬਿੱਲ, ਭੂਮੀ ਗ੍ਰਹਿਣ ਕਾਨੰੂਨ ਤੇ ਨਵੀਂ ਮਨਰੇਗਾ ਸਕੀਮ ਰੱਦ ਕਰਵਾਉਣ ਲਈ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਹੈ, ਜਿਸ ਦੀ ਸਮਾਪਤੀ ਮੌਕੇ 19 ਮਾਰਚ ਨੂੰ ਦਿੱਲੀ ਦੇ ਰਾਮ-ਲੀਲ੍ਹਾ ਗਰਾਉਂਡ 'ਚ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਪ੍ਰਗਤੀ: ਡੀ.ਆਈ.ਜੀ. ਬਠਿੰਡਾ ਰੇਂਜ ਨੇ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਸੰਬੰਧੀ ਨੁਕਤੇ ਕੀਤੇ ਨੌਜਵਾਨਾਂ ਨਾਲ ਸ... ਅਗਲੀ ਖ਼ਬਰ ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ
Ad Position 24
No active advertisement