ਚਾਉਕੇ, 3 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਸਰਕਾਰੀ ਐਲੀਮੈਂਟਰੀ ਸਕੂਲ ਕਰਾੜਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਪਹਿਲੀ ਕਲਾਸ ਵਿਚ ਗੁਰਨੂਰ ਕੌਰ ਪੁੱਤਰੀ ਸੰਦੀਪ ਸਿੰਘ ਪਹਿਲੇ, ਫਹਿਤ ਸਿੰਘ ਪੁੱਤਰ ਨਾਨਕ ਸਿੰਘ ਦੂਜੇ ਅਤੇ ਤਨਵੀਰ ਕੌਰ ਗੁਰਲਾਲ ਸਿੰਘ ਅਤੇ ਪ੍ਰਭਜੋਤ ਕੌਰ ਪੁੱਤਰੀ ਗੁਰਤੇਜ ਸਿੰਘ ਤੀਜੇ ਨੰਬਰ 'ਤੇ ਰਹੇ | ਕਲਾਸ ਦੂਸਰੀ ਵਿਚੋਂ ਮਹਿਕਦੀਪ ਸਿੰਘ ਪੁੱਤਰ ਅਵਤਾਰ ਸਿੰਘ ਪਹਿਲੇ, ਗੁਰਕੀਰਤ ਕੌਰ ਪੁੱਤਰੀ ਗੁਰਮੀਤ ਸਿੰਘ ਅਤੇ ਗੁਰਵੀਰ ਕੌਰ ਪੁੱਤਰੀ ਗੁਰਦਿੱਤ ਸਿੰਘ ਦੂਜੇ ਅਤੇ ਪ੍ਰਭਨੂਰ ਕੌਰ ਪੁੱਤਰੀ ਗੁਰਚੇਤ ਸਿੰਘ ਤੀਸਰੇ ਨੰਬਰ 'ਤੇ ਰਹੇ | ਇਸੇ ਹੀ ਤਰ੍ਹਾਂ ਕਲਾਸ ਤੀਸਰੀ ਵਿਚ ਅਰਮਾਨ ਕੌਰ ਬਚਿੱਤਰ ਸਿੰਘ ਪਹਿਲੇ ਜੈਸਮੀਨ ਕੌਰ ਪੁੱਤਰੀ ਨੀਟੂ ਸਿੰਘ ਦੂਜੇ ਅਤੇ ਸਹਿਲਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਤੀਸਰੇ ਸਥਾਨ 'ਤੇ ਰਹੇ | ਕਲਾਸ ਚੌਥੀ ਵਿਚ ਪਰਮਿੰਦਰ ਸਿੰਘ ਪੁੱਤਰ ਬਿੰਦਰ ਸਿੰਘ ਅਤੇ ਅਨਮੋਲ ਸਿੰਘ ਪੁੱਤਰ ਹਰਬੰਸ ਸਿੰਘ ਪਹਿਲੇ, ਜਸਨੀਤ ਕੌਰ ਪੁੱਤਰ ਗੁਰਜੰਟ ਸਿੰਘ ਦੂਜੇ ਅਤੇ ਹਰਮਨਜੋਤ ਕੌਰ ਪੁੱਤਰ ਰਾਜ ਭੁਪਿੰਦਰ ਸਿੰਘ ਤੀਸਰੇ ਸਥਾਨ 'ਤੇ ਰਹੇ | ਪੰਜਵੀ ਕਲਾਸ ਵਿਚ ਯੁਵਰਾਜ ਸਿੰਘ ਪੁੱਤਰ ਅਵਤਾਰ ਸਿੰਘ ਪਹਿਲੇ, ਹਰਜੋਤ ਕੌਰ ਪੁੱਤਰੀ ਪਾਲਾ ਸਿੰਘ ਦੂਜੇ ਅਤੇ ਸਹਿਜਦੀਪ ਸਿੰਘ ਪੁੱਤਰ ਗੁਰਦਿੱਤ ਸਿੰਘ ਤੀਸਰੇ ਨੰਬਰ 'ਤੇ ਰਹੇ | ਸਾਰੀਆਂ ਹੀ ਕਲਾਸਾਂ ਦੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਪੰਚ ਭੋਲਾ ਸਿੰਘ ਨੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾਂ ਰਮਨਦੀਪ ਕੌਰ ਭੁੱਲਰ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਦੂਜੇ ਬੱਚਿਆਂ ਨੂੰ ਇਨ੍ਹਾਂ ਬੱਚਿਆਂ ਤੋਂ ਪ੍ਰੇਰਿਤ ਹੋਣ ਲਈ ਕਿਹਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਮਿੱਠੂ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ, ਆਪ ਇਕਾਈ ਪ੍ਰਧਾਨ ਕੁਲਦੀਪ ਸਿੰਘ, ਅਧਿਆਪਕਾ ਪ੍ਰਮਿੰਦਰ ਕੌਰ, ਗੁਰਬੀਰ ਕੌਰ, ਬਲਜਿੰਦਰ ਕੌਰ, ਅਨੀਤਾ ਰਾਣੀ, ਗੁਰਪ੍ਰੀਤ ਕੌਰ , ਸੁਰਿੰਦਰ ਸਿੰਘ ਤੋਂ ਇਲਾਵਾ ਮਿਡ ਡੇ ਵਰਕਰ ਮਲਕੀਤ ਕੌਰ, ਅਮਰਜੀਤ ਕੌਰ, ਜਸਪਾਲ ਕੌਰ ਅਤੇ ਸਫ਼ਾਈ ਸੇਵਕ ਜਸਵੀਰ ਕੌਰ ਵੀ ਹਾਜ਼ਰ ਸਨ |