09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੁੰਭਕਰਨੀ ਨੀਂਦ ਤੋਂ ਜਾਗਿਆ ਪ੍ਰਸ਼ਾਸਨ, ਹੁਣ ਕੌਂਸਲਰ ਵੀ ਸਫ਼ਾਈ ਮੁਹਿੰਮ ਵਿਚ ਦੇਣ ਲੱਗੇ ਸਹਿਯੋਗ <br/>

Ad Position 21
No active advertisement
ਅਜੀਤ ਡੈਸਕ 05-04-2026

ਗੋਨਿਆਣਾ, 4 ਅਪ੍ਰੈਲ (ਲਛਮਣ ਦਾਸ ਗਰਗ)-ਇਲਾਕੇ ਵਿਚ ਫੈਲੀ ਗੰਦਗੀ ਅਤੇ ਪ੍ਰਸ਼ਾਸਨ ਦੀ ਅਣਦੇਖੀ ਬਾਰੇ ਅੱਜ 'ਰੋਜ਼ਾਨਾ ਅਜੀਤ' ਅਖ਼ਬਾਰ ਵਿਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਆਖ਼ਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਪਿਆ ਹੈ | ਖ਼ਬਰ ਦਾ ਅਸਰ ਐਨਾ ਜ਼ਬਰਦਸਤ ਰਿਹਾ ਕਿ ਹੁਣ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਕੌਂਸਲਰ ਵੀ ਖ਼ੁਦ ਮੈਦਾਨ ਵਿਚ ਨਿੱਤਰ ਆਏ ਹਨ ਅਤੇ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਪੂਰਾ ਸਹਿਯੋਗ ਦੇ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਲਾਕਾ ਨਿਵਾਸੀ ਗੰਦਗੀ ਦੇ ਢੇਰਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ | ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਸਨ, ਪਰ ਜਿਵੇਂ ਹੀ ਇਸ ਗੰਭੀਰ ਮਸਲੇ ਨੂੰ ਅਖ਼ਬਾਰ ਰਾਹੀਂ ਜਨਤਕ ਕੀਤਾ ਗਿਆ ਤਾਂ ਤੁਰੰਤ ਹਰਕਤ ਵਿਚ ਆਉਂਦਿਆਂ ਸਫ਼ਾਈ ਕਰਮਚਾਰੀਆਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ | ਅੱਜ ਮੌਕੇ 'ਤੇ ਪਹੁੰਚੇ ਕੌਂਸਲਰਾਂ ਨੇ ਖ਼ੁਦ ਸਫ਼ਾਈ ਮੁਹਿੰਮ ਦੀ ਨਿਗਰਾਨੀ ਕੀਤੀ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਲਾਪਰਵਾਹੀ ਨਹੀਂ ਹੋਣ ਦਿੱਤੀ ਜਾਵੇਗੀ | ਇਲਾਕਾ ਨਿਵਾਸੀਆਂ ਆਸ਼ੂ ਖੰਨਾ, ਹੈਪੀ ਸਿੰਘ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਪ੍ਰਦੀਪ ਕੁਮਾਰ ਆਦਿ ਨੇ 'ਰੋਜ਼ਾਨਾ ਅਜੀਤ' ਅਖ਼ਬਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਆਵਾਜ਼ ਬਣ ਕੇ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ | ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸਫ਼ਾਈ ਸਿਰਫ਼ ਦਿਖਾਵੇ ਲਈ ਨਹੀਂ, ਸਗੋਂ ਸਥਾਈ ਤੌਰ 'ਤੇ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ 7 ਵਿਅਕਤੀ ਕਾਬੂ, 112.5 ਗ੍ਰਾਮ ਹੈਰੋਇਨ ਅਤੇ 7200 ਨਸ਼ੀਲੇ ਕੈਪਸੂਲ ਬਰਾਮਦ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ 'ਚ ਭਾਜਪਾ ਮਹਿਲਾ ਮੋਰਚੇ ਦਾ ਵਿਸਥਾਰ, ਨਵੇਂ ਅਹੁਦੇਦਾਰਾਂ ਦਾ ਐਲਾਨ <br/>
Ad Position 24