10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦਲਿਤ ਸੈਨਾ ਵਲੋਂ ਪਿੰਡ ਘੁੱਦਾ ਵਿਖੇ ਕਰਵਾਏ ਚੇਤਨਾ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ ਸੰਬੋਧਨ <br/>

Ad Position 21
No active advertisement
ਅਜੀਤ ਡੈਸਕ 05-04-2026
ਸੰਗਤ ਮੰਡੀ, 4 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਦਲਿਤ ਸੈਨਾ ਵੱਲੋਂ ਪਿੰਡ ਘੁੱਦਾ ਵਿਖੇ ਕਰਵਾਏ ਗਏ ਵਿਸ਼ਾਲ ਚੇਤਨਾ ਸਮਾਗਮ ਦੀ ਪ੍ਰਧਾਨਗੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਕੀਤੀ ਗਈ | ਪਿੰਡ ਘੁੱਦਾ ਦੇ ਗੋਇਲ ਪੈਲੇਸ ਕਰਵਾਏ ਇਸ ਸਮਾਗਮ ਮੌਕੇ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਦਲਿਤ ਸਮਾਜ ਦੀ ਸਥਿਤੀ ਵਿੱਚ ਅਜੇ ਵੀ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ, ਜਿਸ ਲਈ ਪਿਛੜੇ ਵਰਗਾਂ ਨੂੰ ਸਮਾਜਿਕ ਸੁਰੱਖਿਆ ਦੀ ਲੋੜ ਹੈ | ਉਨ੍ਹਾਂ ਆਪਣੇ ਪਰਿਵਾਰ ਨਾਲ ਬੀਤੀ ਅਣਹੋਣੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਵੇਂ ਉਚੇ ਅਹੁਦਿਆਂ ਵਾਲੇ ਦਲਿਤਾਂ ਦਾ ਵੀ ਉਤਪੀੜਨ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਪੜ੍ਹੇ ਲਿਖੇ ਦਲਿਤ ਵਰਗ ਦੇ ਲੋਕਾਂ ਨੂੰ ਲਤਾੜ ਕੇ ਰੱਖਿਆ ਜਾ ਰਿਹਾ ਹੈ, ਇਸ ਲਈ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇਕਮੁੱਠ ਹੋ ਕੇ ਇਕ ਦੂਜੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਗੜ੍ਹੀ ਜਿਥੇ ਵੀ ਚੋਣਾਂ 'ਚ ਖੜ੍ਹੇ ਹੋਣਗੇ ਪੂਰੇ ਸਮਾਜ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ | ਮੁੱਖ ਬੁਲਾਰੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦਲਿਤ ਸਮਾਜ ਨੂੰ ਸਮਾਜਿਕ ਸੁਰੱਖਿਆ ਦਾ ਅਧਿਕਾਰ ਦਿਵਾਉਣ ਵਾਲੇ ਭਾਰਤੀ ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ਾਂ ਬਾਰੇ ਜਾਣੂ ਕਰਾਉਂਦੇ ਦੱਸਿਆ ਕਿ ਕਿਵੇਂ ਉਨ੍ਹਾਂ ਸਦੀਆਂ ਤੋਂ ਅਣਗੌਲੇ ਕੀਤੇ ਜਾ ਰਹੇ ਦਲਿਤ ਸਮਾਜ ਨੂੰ ਬਰਾਬਰੀ ਦਾ ਅਧਿਕਾਰ ਦਿਵਾਇਆ, ਜਿਸ ਕਾਰਨ ਅੱਜ ਦਲਿਤ ਸਮਾਜ ਮੰਦਰਾਂ ਗੁਰਦਵਾਰਿਆਂ ਅਤੇ ਲੰਗਰਾਂ ਵਿੱਚ ਜਾ ਸਕਣ ਦੇ ਯੋਗ ਹੋਇਆ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਲਿਤ ਸਮਾਜ ਨੂੰ ਜਾਗਰੂਕ ਅਤੇ ਇਕੱਠੇ ਕਰਨ ਲਈ ਵੱਖ-ਵੱਖ ਇਲਾਕਿਆਂ 'ਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਇਹ ਸਮਾਗਮ ਕਰਵਾਇਆ ਗਿਆ ਹੈ ਅਤੇ ਅਗਾਮੀ ਚੋਣਾਂ ਉਨ੍ਹਾਂ ਦਾ ਅਜੇ ਕੋਈ ਪ੍ਰੋਗਰਾਮ ਨਹੀਂ ਹੈ | ਕਈ ਥਾਈਾ ਐਸ.ਸੀ. ਐਕਟ ਦੇ ਦੁਰਉਪਯੋਗ ਦੀਆਂ ਸ਼ਿਕਾਇਤਾਂ ਮਿਲਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦੁਰਉਪਯੋਗ ਤਾਂ ਹੋਰਨਾ ਐਕਟਾਂ ਦਾ ਵੀ ਹੋ ਰਿਹਾ ਹੈ, ਲੋਕ ਆਪਣੀ ਉਂਗਲੀ ਕੱਟ ਕੇ ਵੀ ਦੁਰਉਪਯੋਗ ਕਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਐਸ.ਸੀ. ਐਕਟ ਦਾ ਦੁਰਉਪਯੋਗ ਕਿਵੇਂ ਹੋ ਸਕਦਾ ਹੈ? ਦਲਿਤਾਂ ਦੀ ਤਾਂ ਸਦੀਆਂ ਤੋਂ ਸੁਣਵਾਈ ਨਹੀਂ ਹੋਈ, ਉਨ੍ਹਾਂ ਦੇ ਨਾਲ ਬੈਠੇ ਵਿਧਾਇਕ ਦੇ ਪਰਿਵਾਰ ਨਾਲ ਹੀ ਧੱਕਾ ਹੋ ਗਿਆ, ਪਰਿਵਾਰ ਦੇ ਏ.ਡੀ.ਜੀ.ਪੀ. ਲੈਵਲ ਦੇ ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਆਤਮ ਹੱਤਿਆ ਕਰਨੀ ਪਈ, ਉਹ ਵੀ ਦੁਰਉਪਯੋਗ ਕਰ ਸਕਦੇ ਸੀ ਪਰ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਦੁਰਉਪਯੋਗ ਦਾ ਤਾਂ ਬਹਾਨਾ ਹੈ, ਇਸ ਦਾ ਤਾਂ ਉਪਯੋਗ ਹੀ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਐਸ.ਸੀ.ਭਾਈਚਾਰੇ ਨੂੰ ਅਪੀਲ ਕਰਦੇ ਕਿਹਾ ਕਿ ਪੜ੍ਹੇ ਲਿਖੇ ਲੋਕਾਂ ਵਲੋਂ ਵੱਖ ਵੱਖ ਜਥੇਬੰਦੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਕ ਮਾਲਾ 'ਚ ਪਰੋਣ ਦਾ ਯਤਨ ਕੀਤਾ ਜਾ ਰਿਹਾ ਹੈ, ਉਨ੍ਹਾਂ ਸਰਿਆਂ ਨੂੰ ਇਸ ਵਿੱਚ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ, ਕੁਲਵੰਤ ਸਿੰਘ ਕਾਲਝਰਾਣੀ ਸੀਨੀਅਰ ਮੀਤ ਪ੍ਰਧਾਨ ਦਲਿਤ ਸੈਨਾ, ਯੂਥ ਆਗੂ ਅਮਨਦੀਪ ਸਿੰਘ ਸਿਵੀਆਂ, ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ, ਪੰਜਾਬ ਸ਼ਡਿਊਲ ਕਾਸਟ ਲੈਂਡ ਅਤੇ ਫਾਇਨੈਂਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ, ਦਵਿੰਦਰ ਸਿੰਘ ਨੋਡਲ ਅਫ਼ਸਰ ਖਾਦੀ ਗ੍ਰਾਮ ਉਦਯੋਗ ਚੰਡੀਗੜ੍ਹ, ਨਿਤਿਨ ਭਾਟੀਆ ਸਰਗਰਮ ਆਗੂ, ਹਰਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ ਬਠਿੰਡਾ, ਹਰਪਾਲ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਗੋਨਿਆਣਾ, ਗੁਰਪ੍ਰੀਤ ਸਿੰਘ ਮਹਿਮਾ ਸਰਜਾ ਸਮਾਜਿਕ ਆਗੂ, ਹਰਪਾਲ ਪਾਲੀ ਸਰਪੰਚ ਘੁੱਦਾ, ਹਰਮੇਸ਼ ਸਿੰਘ ਖੁੱਡੀਆਂ ਸਮੇਤ ਹੋਰ ਵੀ ਕਈ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ-ਜਸਵੀਰ ਸਿੰਘ ਗੜ੍ਹੀ <br/> ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਨੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/>
Ad Position 24