10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਥੇਦਾਰ ਬਾਬਾ ਮੱਘਰ ਸਿੰਘ ਦੀ ਯਾਦ 'ਚ ਘੋੜਸਵਾਰੀ ਦਮਖਮ ਮੁਕਾਬਲਾ ਕਰਵਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 05-04-2026
ਤਲਵੰਡੀ ਸਾਬੋ, 4 ਅਪ੍ਰੈਲ (ਰਣਜੀਤ ਸਿੰਘ ਰਾਜੂ)-ਵਿਰਾਸਤੀ ਖੇਡ ਅਖਾੜਾ ਸ੍ਰੀ ਆਨੰਦਪੁਰ ਸਾਹਿਬ ਵਲੋਂ ਗੁਰੂ ਕੀ ਕਾਸ਼ੀ (ਤਲਵੰਡੀ ਸਾਬੋ) ਵਿਖੇ ਦਲ ਬਾਬਾ ਬਿਧੀ ਚੰਦ ਜੀ ਦੇ ਪੜਾਅ 'ਤੇ ਇੰਡੀਜੀਨਸ ਹੌਰਸ ਸੁਸਾਇਟੀ ਆਫ਼ ਇੰਡੀਆ ਅਤੇ ਲੱਖੀ ਜੰਗਲ ਖਾਲਸਾ ਜਥਾ ਦੇ ਸਹਿਯੋਗ ਨਾਲ ਘੋੜਸਵਾਰੀ ਦਮਖ਼ਮ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਘੋੜਿਆਂ ਨੂੰ 30 ਕਿੱਲੋਮੀਟਰ ਦੁੜਕੀ ਚਾਲ ਵਿਚ ਤੋਰਨ ਤੋਂ ਬਾਅਦ ਦਮਖਮ ਪਰਖਿਆ ਗਿਆ | ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਜਥੇਦਾਰ ਬਾਬਾ ਮੱਘਰ ਸਿੰਘ ਦੇ ਭਰਾ ਜਥੇਦਾਰ ਬਾਬਾ ਜਗਤਾਰ ਸਿੰਘ, ਕਰਨਲ ਸਰਪ੍ਰਤਾਪ ਸਿੰਘ, ਭਾਈ ਸੁਖਜਿੰਦਰ ਸਿੰਘ, ਜਥੇਦਾਰ ਬਾਬਾ ਜਾਮਨ ਸਿੰਘ, ਕਰਨਲ ਅਸ਼ੋਕ ਯਾਦਵ ਅਤੇ ਭਾਈ ਗੁਰਜੀਤ ਸਿੰਘ ਵਲੋਂ ਕੀਤੀ ਗਈ | ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਪੰਥ ਸੇਵਕ ਜਥਾ ਦੁਆਬਾ ਦੇ ਘੋੜਸਵਾਰ ਗੁਰਬਾਜ਼ ਸਿੰਘ (ਘੋੜਾ ਦੱਤਾ), ਦੂਜੇ ਸਥਾਨ 'ਤੇ ਲੱਖੀ ਜੰਗਲ ਖਾਲਸਾ ਜਥੇ ਦੇ ਘੋੜਸਵਾਰ ਨਿਰਪਾਲ ਸਿੰਘ (ਘੋੜਾ ਗੁਲਾਬ) ਅਤੇ ਤੀਜੇ ਸਥਾਨ 'ਤੇ ਸਿੱਖ ਜਥਾ ਮਾਲਵਾ ਦੇ ਘੋੜਸਵਾਰ ਪਰਵਿੰਦਰ ਸਿੰਘ (ਘੋੜਾ ਦਿਲਬਾਗ) ਆਏ | ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਵਿਚ ਨਕਦ ਰਾਸ਼ੀ ਤੇ ਤਗ਼ਮੇ ਦਿੱਤੇ ਗਏ | ਇਸ ਤੋਂ ਇਲਾਵਾ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਯੋਗ ਰਾਸ਼ੀ ਦਿੱਤੀ ਗਈ | ਇਸ ਮੁਕਾਬਲੇ ਵਿਚ ਪੰਥ ਸੇਵਕ ਜਥਾ ਦੋਆਬਾ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਜਥਾ ਮਾਲਵਾ, ਭਾਈ ਡੱਲ ਸਿੰਘ ਸਟੱਡ ਫ਼ਾਰਮ, ਬੁੱਢਾ ਦਲ, ਬਾਬਾ ਧਰਮ ਸਿੰਘ ਦੇ ਅਤੇ ਪੰਜਾਬ ਤੋਂ ਹੋਰ ਘੋੜਸਵਾਰਾਂ ਨੇ ਹਿੱਸਾ ਲਿਆ | ਇਸ ਦੌਰਾਨ ਜਥੇਦਾਰ ਬਾਬਾ ਗੁਰਬਚਨ ਸਿੰਘ, ਡਾ: ਸੰਦੀਪ ਸਿੰਘ ਬੈਨੀਪਾਲ, ਡਾ: ਤੇਗਚੰਦ, ਜਥੇਦਾਰ ਬਾਬਾ ਪਰਨਜੀਤ ਸਿੰਘ, ਸੁਖਵੀਰ ਸਿੰਘ ਚੱਠਾ, ਬਾਬਾ ਜ਼ੋਰਾ ਸਿੰਘ, ਭਾਈ ਗਮਦੂਰ ਸਿੰਘ ਝੰਡੂਕੇ, ਬਾਬਾ ਧਰਮ ਸਿੰਘ ਗੁਰੂ ਕੀ ਕਾਸ਼ੀ ਆਦਿ ਸਖਸ਼ੀਅਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੱਛੀ ਪਾਲਣ ਇੰਸਟੀਚਿਊਟ ਬਠਿੰਡਾ ਵਿਖੇ ਸਾਲਾਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਗਹਿਰੀ ਦੇਵੀ ਨਗਰ ਸਕੂਲ ਵਿਚ ਮੈਗਾ ਪੀ.ਟੀ.ਐਮ. ਤੇ ਸਾਲਾਨਾ ਨਤੀਜਾ ਐਲਾਨਿਆ <br/>
Ad Position 24