10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਸੰਬੰਧੀ ਪਿੰਡਾਂ 'ਚ ਜਨ ਸਭਾਵਾਂ <br/>

Ad Position 21
No active advertisement
ਅਜੀਤ ਡੈਸਕ 05-04-2026
ਚਾਉਕੇ, 4 ਅਪ੍ਰੈਲ (ਮਨਜੀਤ ਸਿੰਘ ਘੜੈਲੀ): ਪੰਜਾਬ ਸਰਕਾਰ ਵਲੋਂ 'ਸ਼ਾਨਦਾਰ ਚਾਰ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ' ਮੁਹਿੰਮ ਤਹਿਤ ਪੰਜਾਬ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਪ੍ਰੋਗਰਾਮ ਰੱਖ ਕੇ ਪਾਰਟੀ ਦੇ ਬੀਤੇ ਚਾਰ ਸਾਲਾਂ 'ਚ ਕੀਤੇ ਵਿਕਾਸ ਕੰਮਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਲੋਕਾਂ ਦੇ ਸਾਹਮਣੇ ਰੱਖਿਆ | ਇਸ ਮੁਹਿੰਮ ਤਹਿਤ ਹਲਕਾ ਮੌੜ ਵਿਚ ਐਮ.ਐਲ.ਏ ਸੁਖਬੀਰ ਸਿੰਘ ਮਾਈਸਰਖਾਨਾ, ਸੰਗਠਨ ਇੰਚਾਰਜ ਬੂਟਾ ਸਿੰਘ ਸੰਦੋਹਾ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਬਲਾਕ ਪ੍ਰਧਾਨ ਗੁਰਲਾਲ ਸਿੰਘ ਗਿੱਲ ਦੀ ਅਗਵਾਈ 'ਚ ਪਿੰਡ ਬੱਲ੍ਹੋ, ਬਦਿਆਲਾ, ਚਾਉਕੇ, ਜੈਦ, ਜਵਾਹਰ ਨਗਰ ਅਤੇ ਪਿੱਥੋ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਬੱਲ੍ਹੋ, ਪ੍ਰੇਮ ਸਿੰਘ ਚਾਉਕੇ, ਮੇਜਰ ਸਿੰਘ ਚਾਉਕੇ, ਸੁਖਪਾਲ ਸਿੰਘ ਸੁੱਖਾ ਚਾਉਕੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਦੇ ਸਨਮੁੱਖ ਰੱਖਿਆ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੱਖ 'ਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਗਈ | ਗੁਰਲਾਲ ਸਿੰਘ ਬੱਲੋ੍ਹ ਦਾ ਪਾਰਟੀ ਦੀ ਪ੍ਰਚਾਰ ਰਾਹੀਂ ਸੇਵਾ ਕਰਨ ਬਦਲੇ ਪਾਰਟੀ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਮਠਾੜੂ, ਗਗਨਦੀਪ ਸਿੰਘ ਸਿੱਪੀ ਭਾਕਰ, ਕੇਵਲ ਸਿੰਘ ਘੜੈਲੀ, ਇਕਬਾਲ ਸਿੰਘ ਪਿੱਥੋ, ਸੁਰਿੰਦਰ ਸਿੰਘ, ਜਗਜੀਤ ਸਿੰਘ ਜੈਦ, ਅਮਰਜੀਤ ਸਿੰਘ ਕਰਾੜਵਾਲਾ, ਗੁਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਬੱਲ੍ਹੋ, ਸੁੰਦਰ ਸਿੰਘ ਬੱਲ੍ਹੋ, ਹਰਿੰਦਰ ਸਿੰਘ ਜ਼ੈਲਦਾਰ ਚਾਉਕੇ, ਰਣਜੀਤ ਸਿੰਘ ਜਿਉਂਦ, ਜਗਸੀਰ ਸਿੰਘ ਜਿਉਂਦ ਆਦਿ ਵਲੋਂ ਧੰਨਵਾਦ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਅਮਰੀਕਾ ਦੇ ਉਤਪਾਦ ਸਾੜ ਕੇ ਭਾਰਤ- ਅਮਰੀਕਾ ਵਪਾਰ ਸਮਝੌਤੇ ਦਾ ਕੀਤਾ ਵਿਰੋਧ ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ, 6 ਮਈ ਤੋਂ ਹੜ੍ਹਤਾਲ ਦੀ ਚੇਤਾਵਨੀ <br/>
Ad Position 24