20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਅੱਗੇ ਲੱਗੇ ਗੰਦਗੀ ਦੇ ਢੇਰ

Ad Position 21
No active advertisement
ਅਜੀਤ ਡੈਸਕ 07-04-2026
ਰਾਮਪੁਰਾ ਫੂਲ, 6 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਦੇ ਅਜੀਤ ਨਗਰ ਦੇ ਸ਼ਾਮ ਮੰਦਰ ਅਤੇ ਗਊਸ਼ਾਲਾ ਨੇੜੇ ਸਥਿਤ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਜੋ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਦਿਨ-ਰਾਤ ਸਮਰਪਿਤ ਹੈ, ਅੱਜ-ਕੱਲ੍ਹ ਖ਼ੁਦ ਹੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੀ ਹੈ¢ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਡਾਕਟਰ ਅਤੇ ਮੈਡੀਕਲ ਸਟਾਫ਼ ਮਰੀਜ਼ਾਂ ਨੂੰ ਤੰਦਰੁਸਤ ਕਰਨ ਲਈ ਜੱਦੋਜਹਿਦ ਕਰ ਰਹੇ ਹਨ, ਉੱਥੇ ਹੀ ਕੁਝ ਸਥਾਨਕ ਲੋਕਾਂ ਵਲੋਂ ਡਿਸਪੈਂਸਰੀ ਦੇ ਬਿਲਕੁਲ ਸਾਹਮਣੇ ਖਾਲੀ ਪਈ ਥਾਂ ਨੂੰ ਕੂੜਾ ਸੁੱਟਣ ਲਈ ਵਰਤਿਆ ਜਾ ਰਿਹਾ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਸਮੇਂ-ਸਮੇਂ 'ਤੇ ਇੱਥੋਂ ਕੂੜਾ ਚੁੱਕਿਆ ਜਾਂਦਾ ਹੈ, ਪਰ ਕੌਂਸਲ ਦੀ ਇਸ ਮੁਸਤੈਦੀ ਦੇ ਬਾਵਜੂਦ ਲੋਕ ਮੁੜ ਉੱਥੇ ਗੰਦਗੀ ਦੇ ਢੇਰ ਲਗਾ ਦਿੰਦੇ ਹਨ¢ ਇਸ ਕਾਰਨ ਉੱਠ ਰਹੀ ਬਦਬੂ ਨੇ ਨਾ ਸਿਰਫ਼ ਡਿਊਟੀ 'ਤੇ ਤਾਇਨਾਤ ਡਾਕਟਰਾਂ ਅਤੇ ਸਟਾਫ਼ ਦਾ ਬੈਠਣਾ ਮੁਸ਼ਕਿਲ ਕਰ ਦਿੱਤਾ ਹੈ, ਸਗੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਇਥੇ ਕੂੜੇ ਕਰਕਟ ਤੇ ਪਸ਼ੂਆਂ ਦੇ ਝੁਰਮੁਟ ਆਉਣ ਲੱਗੇ ਹਨ, ਜਿਸ ਕਾਰਨ ਪਸ਼ੂਆਂ ਦੇ ਭੇੜ ਨੇ ਕਈ ਵਾਰ ਬਜ਼ੁਰਗ ਮਰੀਜ਼ਾਂ ਦੀ ਜਾਨ ਹੀ ਖ਼ਤਰੇ ਵਿਚ ਪਾ ਦਿੱਤੀ ਹੈ¢ ਇਹੋ ਹਾਲ ਰਿਹਾ ਤਾਂ ਇਨਫੈਕਸ਼ਨ ਫੈਲਣ ਕਾਰਨ ਇਲਾਕਾ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ¢ ਡਿਸਪੈਂਸਰੀ ਸਟਾਫ਼ ਅਤੇ ਮਰੀਜ਼ਾਂ ਨੇ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਿਹਤ ਸੰਸਥਾਵਾਂ ਦੀ ਪਵਿੱਤਰਤਾ ਅਤੇ ਸਫ਼ਾਈ ਨੂੰ ਬਣਾਈ ਰੱਖਿਆ ਜਾਵੇ¢ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਿਹਾ ਤਾਂ ਇਲਾਜ ਲਈ ਆਉਣ ਵਾਲੇ ਲੋਕ ਹੋਰ ਨਵੀਆਂ ਬਿਮਾਰੀਆਂ ਨਾਲ ਘਰ ਪਰਤਣਗੇ¢ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਇਸ ਸਬੰਧੀ ਕੀ ਸਖ਼ਤ ਕਦਮ ਚੁੱਕਦੀ ਹੈ ਅਤੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਕਦੋਂ ਸਮਝਦੇ ਹਨ¢ ਇਸ ਤੋਂ ਇਲਵਾ ਫ਼ੈਕਟਰੀ ਰੋਡ 'ਤੇ ਕੁਝ ਸਮਾਂ ਪਹਿਲਾਂ ਬਣੇ ਪਾਰਕ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਇਥੇ ਸਫ਼ਾਈ ਵਿਵਸਥਾ ਦੀ ਘਾਟ ਕਾਰਨ ਇਹ ਪਾਰਕ ਪਹਿਲਾ ਵਾਲੀ ਸਥਿਤੀ 'ਚ ਜਾਣ ਦੀ ਤਿਆਰੀ ਕਰ ਰਿਹਾ ਹੈ ਜੇਕਰ ਇਸ ਦੀ ਸਫ਼ਾਈ ਵਿਵਸਥਾ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਪਾਰਕ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਹਵਨ ਨਾਲ ਨਵੇਂ ਸੈਸ਼ਨ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਅੱਖਾਂ ਦੀ ਜਾਂਚ ਦਾ 24ਵਾਂ ਮੁਫ਼ਤ ਕੈਂਪ 12 ਨੂੰ
Ad Position 24