20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬੀਬਾ ਹਰਸਿਮਰਤ ਕÏਰ ਬਾਦਲ ਕੋਟਸ਼ਮੀਰ ਦੇ ਤਿੰਨ ਘਰਾਂ ਵਿਚ ਅਫ਼ਸੋਸ ਪ੍ਰਗਟ ਕਰਨ ਪਹੁੰਚੇ

Ad Position 21
No active advertisement
ਅਜੀਤ ਡੈਸਕ 07-04-2026
ਕੋਟਫੱਤਾ, 6 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਬਠਿੰਡਾ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕÏਰ ਬਾਦਲ ਕੋਟਸ਼ਮੀਰ ਦੇ ਤਿੰਨ ਘਰਾਂ ਵਿਚ ਪਰਿਵਾਰਕ ਜੀਆਂ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਨ ਪਹੁੰਚੇ¢ ਉਨ੍ਹਾਂ ਨਾਲ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਗੁਰਚਰਨ ਸਿੰਘ ਸਿੱਧੂ, ਸਰਕਲ ਕੋਟਸ਼ਮੀਰ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਟਰੱਕ ਯੂਨੀਅਨ ਬਠਿੰਡਾ ਦੇ ਸਰਪ੍ਰਸਤ ਆਤਮਾ ਸਿੰਘ ਚਹਿਲ, ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ¢ ਕੋਟਸ਼ਮੀਰ ਦੇ ਅਕਾਲੀ ਆਗੂ ਹਰਜਿੰਦਰ ਸਿੰਘ ਉਰਫ਼ ਕਾਕਾ ਸਿੱਧੂ ਦੀ ਇਕਲੌਤੀ ਪੁੱਤਰੀ ਤੇ ਰਾਜਵਿੰਦਰ ਸ਼ਮੀਰ ਦੀ ਭਤੀਜੀ ਚਰਨਜੀਤ ਕÏਰ ਦੇ 21 ਸਾਲ ਦੀ ਉਮਰ 'ਚ ਸਦੀਵੀ ਵਿਛੋੜਾ ਦੇ ਜਾਣ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ¢ ਇਸ ਤੋਂ ਬਾਅਦ ਬੀਬੀ ਬਾਦਲ ਅਕਾਲੀ ਆਗੂ ਬਿੱਲੂ ਸਿੰਘ ਕੋਹਲੇ ਕੇ ਦੇ ਪਿਤਾ ਸੁਖਦੇਵ ਸਿੰਘ ਦੀ ਮÏਤ ਤੇ ਅਫ਼ਸੋਸ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ¢ ਅਖੀਰ ਵਿੱਚ ਬੀਬੀ ਬਾਦਲ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ੍ਹਾਂ ਕੱਟਣ ਵਾਲੇ ਕੋਟਸ਼ਮੀਰ ਦੇ ਵਾਰਡ ਨੰਬਰ ਦੋ ਦੇ ਵਸਨੀਕ ਮੁਖ਼ਤਿਆਰ ਸਿੰਘ ਚਹਿਲ ਦੇ ਘਰ ਉਨ੍ਹਾਂ ਦੀ ਧਰਮ ਪਤਨੀ ਦੇ ਦਿਹਾਂਤ ਤੇ ਉਨ੍ਹਾਂ ਦੇ ਪੁੱਤਰਾਂ ਗੁਰਜੰਟ ਸਿੰਘ ਚਹਿਲ, ਕੁਲਵੰਤ ਸਿੰਘ ਚਹਿਲ ਤੇ ਸੁਖਮੰਦਰ ਸਿੰਘ ਚਹਿਲ ਨਾਲ ਦੁੱਖ ਸਾਂਝਾ ਕੀਤਾ¢ ਇਸ ਮÏਕੇ ਇਸਤਰੀ ਅਕਾਲੀ ਆਗੂ ਕੁਲਵਿੰਦਰ ਕÏਰ ਧਾਲੀਵਾਲ, ਸਵਰਨ ਸਿੰਘ ਸ਼ਰਨੀ, ਸਾਬਕਾ ਪੰਚ ਹਰਭਜਨ ਸਿੰਘ, ਊਧਮ ਸਿੰਘ ਜੱਗਾ, ਸੁਰਿੰਦਰ ਸਿੰਘ ਛਿੰਦੀ, ਗਗਨਦੀਪ ਸਿੰਘ ਗਗਨ ਭੋਲੇ ਸਰਪੰਚਕਾ, ਗੁਰਜੋਤ ਸਿੰਘ ਸੰਧੂ, ਰਾਮ ਸਿੰਘ, ਡਾਕਟਰ ਗੁਰਨੈਬ ਸਿੰਘ, ਧਰਮਦੀਪ ਸਿੰਘ, ਜਗਵਿੰਦਰ ਸਿੰਘ ਚਹਿਲ, ਬਾਬਾ ਕਾਲਾ ਸਿੰਘ, ਬਾਬਾ ਸੁਖਪਾਲ ਸਿੰਘ, ਕਲੱਬ ਪ੍ਰਧਾਨ ਪਰਮਜੀਤ ਸਿੰਘ ਪੰਮਾ, ਜੱਗਾ ਸਿੰਘ ਫੂਲ ਵਾਲਾ, ਮਨਪ੍ਰੀਤ ਸਿੰਘ ਮਨਾ, ਹਰਦੀਪ ਸਿੰਘ ਦੀਪਾ, ਡਾਕਟਰ ਜੱਸਾ ਸਿੰਘ ਚਹਿਲ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕਾਰ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਡਰਾਈਵਰ ਅਤੇ ਸਾਥੀਆਂ 'ਤੇ ਮੁਕੱਦਮਾ ਦਰਜ, ਡਰਾਈਵਰ ਗਿ੍ਫ਼ਤਾ... ਅਗਲੀ ਖ਼ਬਰ ਐਡਵੋਕੇਟ ਦਵਿੰਦਰ ਪਾਲ ਸਿੰਘ ਦਾ ਪਿੰਡ ਨੱਤ ਵਿਖੇ ਕੀਤਾ ਅੰਤਿਮ ਸੰਸਕਾਰ, ਸੈਂਕੜੇ ਲੋਕ ਹੋਏ ਸ਼ਾਮਿਲ <br/>
Ad Position 24