14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਗਤ ਮੰਡੀ ਵਿਖੇ ਸੜਕ ਬਣਾਏ ਜਾਣ ਦੌਰਾਨ ਮੇਨਹੋਲਾਂ ਦੇ ਢੱਕਣ ਉੱਚੇ ਨਾ ਚੁੱਕੇ ਜਾਣ ਤੋਂ ਇਲਾਕੇ ਦੇ ਲੋਕ ਨਰਾਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਸੰਗਤ ਮੰਡੀ, 12 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਸੜਕ ਬਣਾਏ ਜਾਣ ਦੌਰਾਨ ਮੇਨਹੋਲਾਂ ਦੇ ਢੱਕਣ ਉੱਚੇ ਨਾ ਚੁੱਕੇ ਜਾਣ ਤੋਂ ਇਲਾਕੇ ਦੇ ਲੋਕਾਂ ਵੱਲੋਂ ਨਰਾਜ਼ਗੀ ਪ੍ਰਗਟ ਕੀਤੀ ਗਈ ਹੈ | ਨਗਰ ਕੌਂਸਲ ਸੰਗਤ ਦੇ ਵਾਰਡ-9 ਦੇ ਸਾਬਕਾ ਕੌਂਸਲਰ ਰਣਜੀਤ ਸਿੰਘ ਨਿੱਕਾ ਨੇ ਦੱਸਿਆ ਕਿ ਸੰਗਤ ਕੈਂਚੀਆਂ ਤੋਂ ਘੁੱਦਾ ਤੱਕ ਬਣਾਈ ਜਾਣ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਸੜਕ ਸੰਗਤ ਮੰਡੀ ਦੇ ਵਾਰਡ-9 ਵਿੱਚੋਂ ਹੋ ਕੇ ਗੁਜ਼ਰਦੀ ਹੈ | ਉਨ੍ਹਾਂ ਦੱਸਿਆ ਕਿ ਸੜਕ ਬਣਾਏ ਜਾਣ ਵਾਲੇ ਠੇਕੇਦਾਰ ਬਲਜਿੰਦਰ ਸਿੰਘ ਦੇ ਮੁਣਸ਼ੀ ਵੱਲੋਂ ਸੀਵਰੇਜ਼ ਦੇ ਮੇਲਹੋਲਾਂ ਵਾਲੇ ਢੱਕਣ ਉੱਚੇ ਚੁੱਕੇ ਜਾਣੇ ਸਨ ਪ੍ਰੰਤੂ ਜਦੋਂ ਮਜ਼ਦੂਰਾਂ ਵੱਲੋਂ ਢੱਕਣਾਂ ਦੇ ਹੇਠਲੇ ਕੜੇ ਕੱਢਣ ਸਮੇਂ ਟੱੁਟ ਗਏ ਤਾਂ ਉਨ੍ਹਾਂ ਵੱਲੋਂ ਬਿਨ੍ਹਾਂ ਕੜੇ ਲਗਾਏ ਕੇਵਲ ਇੱਟਾਂ ਸਹਾਰੇ ਹੀ ਢੱਕਣ ਲਗਾ ਕੇ ਸਾਰਿਆ ਜਾ ਰਿਹਾ ਸੀ, ਜੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ | ਉਨ੍ਹਾਂ ਕਿਹਾ ਕਿ ਸੜਕ ਬਨਾਉਣ ਸਮੇਂ ਵਿਭਾਗ ਦੇ ਐਸ.ਡੀ.ਓ. ਜਾਂ ਜੇ.ਈ. ਸਮੇਤ ਕੋਈ ਵੀ ਸਰਕਾਰੀ ਕਰਮਚਾਰੀ ਠੇਕੇਦਾਰ ਦੇ ਮਜ਼ਦੂਰਾਂ ਕੋਲ ਮੌਜੂਦ ਨਹੀਂ ਸੀ, ਜਿਸ ਨੂੰ ਉਹ ਇਸ ਦੀ ਸ਼ਿਕਾਇਤ ਕਰ ਸਕਦੇ | ਉਨ੍ਹਾਂ ਦੱਸਿਆ ਕਿ ਠੇਕੇਦਾਰ ਬਲਜਿੰਦਰ ਸਿੰਘ ਦੇ ਮੁਨਸ਼ੀ ਸੁਖਪਾਲ ਸਿੰਘ ਨੇ ਕਿਹਾ ਹੈ ਕਿ ਵਿਭਾਗ ਦੇ ਐਸ.ਡੀ.ਓ. ਜਾਂ ਜੇ.ਈ. ਉਸ ਸਮੇਂ ਹੀ ਪਹੁੰਚਦੇ ਹਨ ਜਦੋਂ ਕੋਈ ਦਿੱਕਤ ਪੇਸ਼ ਆਉਂਦੀ ਹੈ | ਇਸ ਮੌਕੇ ਕੌਂਸਲਰ ਰਣਜੀਤ ਸਿੰਘ ਦੇ ਨਾਲ ਸੁਰਜਨ ਸਿੰਘ ਬਰਾੜ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਉਨ੍ਹਾਂ ਦੇ ਨਾਲ ਸਨ | ਇਸ ਬਾਰੇ ਵਿਭਾਗ ਦੇ ਐਸ.ਡੀ.ਓ. ਹਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਅਜੇ ਸ਼ੜਕ ਦਾ ਕੰਮ ਚੱਲ ਰਿਹਾ ਹੈ ਅਤੇ ਠੇਕੇਦਾਰ ਤੋਂ ਮੇਨਹੋਲਾਂ ਦੇ ਕੜੇ ਪਵਾ ਕੇ ਹੀ ਢੱਕਣ ਲਗਵਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਛੱਪੜ ਦੀ ਸਫ਼ਾਈ ਨਾ ਹੋਣ ਤੋਂ ਤੰਗ ਭਾਈਰੂਪਾ ਦੇ ਨਾਮਧਾਰੀ ਅਗਵਾੜ ਦੇ ਪਤਵੰਤਿਆਂ ਨੇ ਐੱਸ.ਡੀ.ਐੱਮ. ਫੂਲ ਨੂੰ ਦਿੱਤਾ ਮੰਗ... ਅਗਲੀ ਖ਼ਬਰ -ਮਾਮਲਾ ਮਹਿਲਾ ਸਿਹਤ ਕਰਮੀ ਨੂੰ ਮੰਦਭਾਵਨਾ ਨਾਲ ਤੰਗ-ਪ੍ਰੇਸ਼ਾਨ ਕਰਨ ਦਾ- ਜਨਤਕ ਧਿਰਾਂ ਵਲੋਂ 'ਆਪ' ਆਗੂ ਖ਼ਿਲਾਫ਼ ਕਾਰਵ...
Ad Position 24