ਰਾਜਨ ਗਰਗ ਸ੍ਰੀ ਦੁਰਗਾ ਪ੍ਰਾਚੀਨ ਮੰਦਿਰ ਮਾਈਸਰਖਾਨਾ ਦੇ ਪ੍ਰਧਾਨ ਬਣੇ
ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ੍ਰੀ ਪ੍ਰਾਚੀਨ ਮੰਦਿਰ ਮਾਈਸਰਖਾਨਾ (ਸ਼ਕਤੀ ਪੀਠ ਸ੍ਰੀ ਮਾਤਾ ਜਵਾਲਾ ਜੀ ) ਦੀ ਚੋਣ ਪੰਜਾਬ ਮਹਾਂਵੀਰ ਦਲ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ 30 ਦੇ ਕਰੀਬ ਮੰਡੀਆਂ ਅਤੇ ਕਸਬਿਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਚੋਣ ਵਿਚ ਡੈਲੀਗੇਟਾਂ ਵੱਲੋਂ ਸ੍ਰੀ ਰਾਜਨ ਗਰਗ ਐਡਵੋਕੇਟ ਨੂੰ 5 ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਮੌੜ ਮੰਡੀ, 29 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ੍ਰੀ ਪ੍ਰਾਚੀਨ ਮੰਦਿਰ ਮਾਈਸਰਖਾਨਾ (ਸ਼ਕਤੀ ਪੀਠ ਸ੍ਰੀ ਮਾਤਾ ਜਵਾਲਾ ਜੀ ) ਦੀ ਚੋਣ ਪੰਜਾਬ ਮਹਾਂਵੀਰ ਦਲ ਦੀ ਦੇਖਰੇਖ ਹੇਠ ਹੋਈ ਇਸ ਚੋਣ ਵਿਚ 30 ਦੇ ਕਰੀਬ ਮੰਡੀਆਂ ਅਤੇ ਕਸਬਿਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਚੋਣ ਵਿਚ ਡੈਲੀਗੇਟਾਂ ਵੱਲੋਂ ਸ੍ਰੀ ਰਾਜਨ ਗਰਗ ਐਡਵੋਕੇਟ ਨੂੰ 5 ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਇਸ ਚੋਣ ਮੌਕੇ ਪੰਜਾਬ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ ਮਹੰਤ ਸਰੂਪ ਬਿਹਾਰੀ ਸ਼ਰਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।ਚੋਣ ਤੋਂ ਬਾਅਦ ਸਾਰਿਆਂ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।ਇਸ ਮੌਕੇ ਪ੍ਰਧਾਨ ਸ਼੍ਰੀ ਰਾਜਨ ਗਰਗ ਨੇ ਕਿਹਾ ਕਿ ਉਹ ਸਮੂਹ ਸਾਧ ਸੰਗਤ ਅਤੇ ਸਹਿਯੋਗੀਆਂ ਨੂੰ ਨਾਲ ਲੈ ਕੇ ਸਾਰੇ ਧਾਰਮਿਕ ਕਾਰਜਾਂ ਨੂੰ ਅਤੇ ਮੰਦਿਰ ਦੀ ਸਾਭ ਸੰਭਾਲ ਨੂੰ ਨੇਪਰੇ ਚਾੜ੍ਹਨਗੇ।