ਭਗਤਾ ਭਾਈਕਾ, 12 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ 265ਵਾਂ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੈਂਪ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਸੰਧੂ ਮੈਂਬਰ ਸਭਾ ਨੇ ਸੰਬੋਧਨ ਕਰਦਿਆਂ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੇ ਉੱਦਮਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਸੁਆਮੀ ਬ੍ਰਹਮਮੁਨੀ ਨੂੰ ਪਦਮ ਸ੍ਰੀ ਐਵਾਰਡ ਮਿਲਣਾ ਚਾਹੀਦਾ ਹੈ | ਉਨ੍ਹਾਂ ਵਲੋਂ ਅਗਲੇ ਸਾਲ ਸੁਆਮੀ ਬ੍ਰਹਮਮੁਨੀ ਨੂੰ ਪਦਮ ਸ੍ਰੀ ਐਵਾਰਡ ਦੇਣ ਲਈ ਨਾਮ ਪੇਸ਼ ਕੀਤਾ ਜਾਵੇਗਾ | ਇਸੇ ਦੌਰਾਨ ਉਨ੍ਹਾਂ ਆਪਣੇ ਫੰਡ ਵਿਚੋਂ ਹਸਪਤਾਲ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ 2029 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅÏਰਤਾਂ ਨੂੰ 33 ਫੀਸਦੀ ਰਾਖਵਾ ਕੋਟਾ ਦੇਣ ਸਬੰਧੀ ਅਪ੍ਰੈਲ ਮਹੀਨੇ ਲੋਕ ਸਭਾ ਵਿਚ ਫੈਸਲਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਉਹ ਰਾਜ ਸਭਾ ਵਿਚ 100ਫੀਸਦੀ ਹਾਜਰ ਹੋਕੇ ਪੰਜਾਬ ਅਤੇ ਲੋਕਾਂ ਦੇ ਮੁੱਦੇ ਚੱਕ ਰਹੇ ਹਨ | ਇਸ ਮੌਕੇ ਮੈਂਬਰ ਰਾਜ ਸਭਾ ਸੰਧੂ ਨੇ ਕਿਹਾ ਕਿ ਜਿਵੇਂ ਵਿਵੇਕ ਹਸਪਤਾਲ ਸਮਾਜ ਜਲਾਲ ਨੇ ਸੇਵਾ ਵਿਚ ਆਪਣਾ ਯੋਗਦਾਨ ਪਾਕੇ ਪਿੰਡ ਜਲਾਲ ਦਾ ਦੁਨੀਆਂ ਭਰ ਵਿਚ ਨਾਮ ਰੋਸ਼ਨ ਕੀਤਾ ਹੈ | ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ ਚਾਲ ਵੀ ਜਾਣਿਆ ਅਤੇ ਹਸਪਤਾਲ ਹਰ ਸਾਲ ਆਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਆਮੀ ਬ੍ਰਹਮਮੁਨੀ ਨੇ ਮੁੱਖ ਮਹਿਮਾਨ, ਵੱਖ ਵੱਖ ਸਖਸ਼ੀਅਤਾਂ ਅਤੇ ਮਰੀਜਾਂ ਦਾ ਧੰਨਵਾਦ ਕੀਤਾ | ਇਸੇ ਦੌਰਾਨ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵੱਲੋਂ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ, ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਪਰਮਪਾਲ ਸਿੰਘ ਸੈਰੀ ਵਾਇਸ ਚੇਅਰਮੈਨ ਆਕਸਫੋਰਡ ਸਕੂਲ ਭਗਤਾ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਪ੍ਰਧਾਨ ਆਕਸਫੋਰਡ ਸਕੂਲ ਭਗਤਾ, ਗੁਰਮੀਤ ਸਿੰਘ ਗਿੱਲ ਆਕਸਫੋਰਡ ਸਕੂਲ, ਗੁਰਵਿੰਦਰ ਸਿੰਘ ਬਰਾੜ ਆਦਿ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਗੰਗਾ ਰਾਮ ਜੀ, ਸੰਤ ਰਿਸ਼ੀ ਰਾਮ, ਡਾਕਟਰ ਰਵੀਕਾਂਤ ਬਮੋਤਰਾ, ਡਾ. ਮਿਨਾਕਸ਼ੀ ਸਿੰਧੂ, ਸਮਾਜ ਸੇਵੀ ਆਗੂ ਗੁਲਾਬ ਚੰਦ ਸਿੰਗਲਾ ਆਦਿ ਹਾਜਰ ਸਨ |