14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਿਸੇ ਸਮੇਂ ਵਾਪਰ ਸਕਦਾ ਵੱਡਾ ਹਾਦਸਾ <br/> ਮਿੰਨੀ ਸਕੱਤਰੇਤ 'ਚ ਖੁੱਲੇ੍ਹ ਨਾਲੇ ਬਣੇ ਮੌਤ ਦਾ ਜਾਲ

Ad Position 21
repet_subhas-goyals [Copy P29]
ਮਿੰਨੀ ਸਕੱਤਰੇਤ ਵਿਖੇ ਖੁੱਲ੍ਹੇ ਨਾਲਿਆਂ ਉੱਪਰ ਗ਼ਾਇਬ ਗਰਿੱਲਾਂ ਦੀ ਤਸਵੀਰ | ਤਸਵੀਰਾਂ : ਲਵਲੀ <br/> 15-04-2026
ਬਠਿੰਡਾ, 14 ਅਪ੍ਰੈਲ (ਪ.ਪ.)- ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਬਣੇ ਨਿਕਾਸੀ ਨਾਲਿਆਂ ਉੱਤੇ ਲੱਗੇ ਭਾਰੀ-ਭਰਕਮ ਲੋਹੇ ਦੇ ਜਾਲ ਪਿਛਲੇ ਕਈ ਸਾਲਾਂ ਤੋਂ ਚੋਰੀ ਜਾਂ ਗ਼ਾਇਬ ਹੋ ਰਹੇ ਹਨ | ਦਰਜਨਾਂ ਦੀ ਗਿਣਤੀ ਵਿਚ ਜਾਲ ਗ਼ਾਇਬ ਹੋਣ ਦੇ ਬਾਵਜੂਦ ਅਜੇ ਤੱਕ ਨਵੇਂ ਜਾਲ ਨਹੀਂ ਲਗਾਏ ਗਏ, ਜਿਸ ਕਰਕੇ ਕਈ ਥਾਵਾਂ 'ਤੇ ਨਾਲੇ ਖੁੱਲ੍ਹੇ ਪਏ ਹਨ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ | ਮਿੰਨੀ ਸਕੱਤਰੇਤ ਵਿਚ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ., ਵਿਜੀਲੈਂਸ ਸਮੇਤ ਕਈ ਵੱਡੇ ਅਧਿਕਾਰੀਆਂ ਦੇ ਦਫ਼ਤਰ ਅਤੇ ਸੁਵਿਧਾ ਕੇਂਦਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ-ਖ਼ਾਸ ਕਰਕੇ ਬਜ਼ੁਰਗ, ਔਰਤਾਂ ਅਤੇ ਬੱਚੇ ਇੱਥੇ ਆਉਂਦੇ ਹਨ | ਖੁੱਲ੍ਹੇ ਨਾਲਿਆਂ ਕਾਰਨ ਕਿਸੇ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਇਸ ਮਾਮਲੇ ਸਬੰਧੀ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸਾਲ 2022 ਵਿਚ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਸੀ, ਸਾਲ 2022 ਤੋਂ ਲਗਾਤਾਰ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਵਿਭਾਗਾਂ ਅਤੇ ਪੁਲਿਸ ਨੂੰ ਕਈ ਵਾਰ ਪੱਤਰ ਲਿਖੇ ਗਏ, ਪਰ ਅਜੇ ਤੱਕ ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੋਈ | ਸੁਰੱਖਿਆ ਲਈ ਗਾਰਡ ਤਾਇਨਾਤ ਕਰਨ ਅਤੇ ਜਾਲ ਲਗਾਉਣ ਦੇ ਹੁਕਮ ਵੀ ਅਣਦੇਖੇ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 4-5 ਸਾਲਾਂ ਤੋਂ ਇਹ ਮਾਮਲਾ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਹੈ | ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ, ਇਹ ਵੱਡਾ ਸਵਾਲ ਹੈ | ਪ੍ਰਸ਼ਾਸਨ ਦੀ ਇਹ ਲਾਪਰਵਾਹੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਗੋਇਲ ਨੇ ਕਿਹਾ ਕਿ ਉਸ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਮਾਮਲੇ ਸਬੰਧੀ ਆਰਟੀਆਈ ਰਾਹੀ ਸੂਚਨਾ ਮੰਗੀ ਗਈ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਉਸ ਨੂੰ ਆਰਟੀਆਈ ਦੀ ਸੂਚਨਾ ਅਧੂਰੀ ਦੇ ਕੇ ਪੂਰੀ ਮੁਹੱਇਆ ਨਹੀ ਕਰਵਾਈ ਗਈ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਮਿੰਨੀ ਸਕੱਤਰੇਤ ਵਿਖੇ ਖੁੱਲੇ੍ਹ ਨਾਲਿਆ ਉੱਪਰ ਜਾਲੀਆ ਲਗਾਈਆ ਜਾਣ ਅਤੇ ਇਸ ਮਾਮਲੇ 'ਚ ਲਾਪਰਵਾਹੀ ਕਰਨ ਵਾਲੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਨੂੰ ਲੈ ਕੇ ਭਾਕਿਯੂ ਉਗਰਾਹਾਂ ਵਲੋਂ ਕੱਲ੍ਹ ਡੀ.ਸੀ.ਦਫ਼ਤਰਾਂ ਮੂਹਰੇ ਗੱਜਣ ਦਾ ਐਲਾਨ ਅਗਲੀ ਖ਼ਬਰ ਭਾਜਪਾ ਆਗੂਆਂ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਭਾਵਭਿੰਨੀ ਸ਼ਰਧਾਂਜਲੀ <br/>
Ad Position 24