ਮਾਨਸਾ, 14 ਅਪ੍ਰੈਲ (ਸ.ਰਿ.)- ਫੈਰਿਸ ਬਿਜ਼ਨਸ ਇੰਡੀਆ ਵਲੋਂ ਡਿਵੈਲਪਮੈਂਟ ਅਫ਼ਸਰਾਂ ਦੀ ਭਰਤੀ ਲਈ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 16 ਅਪ੍ਰੈਲ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ 20 ਤੋਂ 35 ਸਾਲ ਉਮਰ ਤੱਕ ਦੇ 12ਵੀਂ ਪਾਸ ਲੜਕੇ/ਲੜਕੀਆਂ ਭਾਗ ਲੈ ਸਕਦੇ ਹਨ |