ਸਰਦੂਲਗੜ੍ਹ, 14 ਅਪ੍ਰੈਲ (ਜੀ.ਐਮ. ਅਰੋੜਾ)-ਸਥਾਨਕ ਭਾਰਤ ਗਰੁੱਪ ਦੇ ਕੰਪਿਊਟਰ ਅਤੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਉਂਦਿਆਂ ਸੋਨੇ ਅਤੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ | ਡਾਇਰੈਕਟਰ ਡਾ. ਗੀਤੇਸ਼ ਗੋਗਾ ਨੇ ਦੱਸਿਆ ਕਿ ਪਰਮਜੀਤ ਕੌਰ (ਐੱਮ. ਐੱਸ. ਸੀ. ਆਈ. ਟੀ.) ਅਤੇ ਰਮਨਦੀਪ ਕੌਰ (ਬੀ.ਐੱਸ.ਸੀ.ਆਈ.ਟੀ.) ਨੇ 8.44 ਤੇ 8.13 ਸੀ.ਜੀ.ਪੀ.ਏ. ਅੰਕਾਂ ਨਾਲ ਪਹਿਲਾ ਜਦਕਿ ਪਿ੍ਯੰਕਾ (ਐੱਮ.ਐੱਸ.ਸੀ. ਸਾਇੰਸ) ਨੇ 8.49 ਸੀ.ਜੀ.ਪੀ.ਏ. ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ |