ਭਗਤਾ ਭਾਈਕਾ, 21 ਅਪੈਲ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਲੋਂ ਕਾਲਜ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਦੀ ਅਗਵਾਈ ਵਿਚ ਸਾਇੰਸ ਵਿਭਾਗ ਵਲੋਂ ਦਿੱਲੀ ਨੈਸ਼ਨਲ ਸਾਇੰਸ ਸੈਂਟਰ ਅਤੇ ਆਗਰਾ ਵਿਖੇ ਵਿਦਿਅਕ ਟੂਰ ਕਰਵਾਇਆ ਗਿਆ | ਸਾਇੰਸ ਵਿਭਾਗ ਦੇ ਮੁਖੀ ਡਾ: ਹਰਪਿੰਦਰ ਕੌਰ ਨੇ ਦੱਸਿਆ ਕਿ ਹਰ ਗੈਲਰੀ ਹੱਥੀਂ ਤਜਰਬੇ ਕਰਨ ਵਾਲੇ ਮਾਡਲਾਂ ਨਾਲ ਭਰੀ ਹੋਈ ਹੈ, ਤਾਂ ਜੋ ਵਿਦਿਆਰਥੀ ਸਿਰਫ਼ ਪੜਨ ਨਹੀਂ, ਸਗੋਂ ਆਪ ਕਰਕੇ ਸਿੱਖਣ | ਆਗਰਾ ਦਾ ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ, ਜੋ ਮੁਗ਼ਲ ਕਾਲ ਦੀ ਬੇਮਿਸਾਲ ਵਾਸਤੂਕਲਾ ਦਾ ਪ੍ਰਤੀਕ ਹੈ | ਚਿੱਟੇ ਸੰਗਮਰਮਰ ਨਾਲ ਬਣੀ ਇਹ ਇਮਾਰਤ ਇਕ ਅਮਰ ਗਾਥਾ ਬਿਆਨ ਕਰਦੀ ਹੈ | ਇਹ ਦੌਰਾ ਜਿੱਥੇ ਸਾਨੂੰ ਤਕਨੀਕੀ ਵਿਕਾਸ ਬਾਰੇ ਜਾਗਰੂਕ ਕਰਦੀ ਹੈ, ਉੱਥੇ ਹੀ ਸਾਨੂੰ ਆਪਣੇ ਦੇਸ਼ ਦੇ ਗੌਰਵਮਈ ਇਤਿਹਾਸ ਨਾਲ ਵੀ ਜੋੜਦੀ ਹੈ | ਕਾਲਜ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕਰਦੇ ਹਨ, ਸਗੋਂ ਸਾਡੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵੀ ਵਿਸ਼ਾਲ ਕਰਦੇ ਹਨ | ਇਸ ਦੌਰਾਨ ਸਾਇੰਸ ਵਿਭਾਗ ਦੇ ਪ੍ਰੋ: ਮਨਦੀਪ ਕੌਰ, ਪ੍ਰੋ: ਹਰਦੀਪ ਕੌਰ, ਪ੍ਰੋ: ਅਮਨਦੀਪ ਕੌਰ ਅਤੇ ਪ੍ਰੋ: ਦੀਪਕ ਕੁਮਾਰ ਸ਼ਾਮਲ ਸਨ |