16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਿਹਾੜੀਦਾਰ ਮਜ਼ਦੂਰ ਦੀ ਗਰਮੀ ਕਾਰਨ ਹਾਲਤ ਗੰਭੀਰ ਹੋਣ ਕਾਰਨ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਠਿੰਡਾ, 24 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਲੇਬਰ ਚੌਕ ਮਾਲ ਰੋਡ 'ਤੇ ਇਕ ਦਿਹਾੜੀਦਾਰ ਮਜ਼ਦੂਰ ਦੀ ਗਰਮੀ ਕਾਰਨ ਹਾਲਤ ਬਹੁਤ ਗੰਭੀਰ ਬਿਮਾਰ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ-ਲਾਈਨ ਟੀਮ ਵਿੱਕੀ ਕੁਮਾਰ ਅਤੇ ਪ੍ਰਧਾਨ ਗੌਤਮ ਗੋਇਲ ਐਂਬੂਲੈਂਸ ਟੀਮ ਸਮੇਤ ਘਟਨਾ ਸਥਾਨ ਮੌਕੇ 'ਤੇ ਪਹੁੰਚ ਗਏ¢ ਗੰਭੀਰ ਹਾਲਤ ਵਿਚ ਪਏ ਮਜ਼ਦੂਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ¢ ਡਾਕਟਰ ਵਲੋਂ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ ਪੰ੍ਰਤੂ ਮਜ਼ਦੂਰ ਜੋ ਸਵੇਰੇ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਸੀ ਦੀ ਮੌਤ ਹੋ ਗਈ¢ ਸਹਾਰਾ ਟੀਮ ਵਲੋਂ ਥਾਣਾ ਕੋਤਵਾਲੀ ਨੂੰ ਸੂਚਿਤ ਕਰਕੇ ਮਿ੍ਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ¢ ਪ੍ਰਧਾਨ ਗੌਤਮ ਗੋਇਲ ਨੇ ਕਿਹਾ ਕਿ ਮਿ੍ਤਕ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਅਤੇ ਪਹਿਚਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਮਹਿਲਾ 'ਤੇ ਸੋਨੇ ਦੀ ਚੈਨੀ ਚੋਰੀ ਕਰਨ ਦੇ ਸ਼ੱਕ ਅਧੀਨ ਮਾਮਲਾ ਦਰਜ ਅਗਲੀ ਖ਼ਬਰ ਕੁੱਟ-ਕੁੱਟ ਕੇ ਨੌਜਵਾਨ ਨੂੰ ਮਾਰਨ ਵਾਲੇ ਦੋਵੇਂ ਕਥਿਤ ਦੋਸ਼ੀ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਦਬੋਚੇ
Ad Position 24