20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਯੂਪੀ ਨੰਬਰ ਬਰੀਜ਼ਾ ਗੱਡੀ ਤੇ ਮੋਬਾਈਲ ਨੰਬਰ ਜਾਂਚ ਦੇ ਘੇਰੇ 'ਚ <br/> ਸੀ. ਆਈ. ਏ.-1 ਦੇ ਏ. ਐਸ. ਆਈ. ਖ਼ਿਲਾਫ਼ ਭਿ੍ਸ਼ਟਾਚਾਰ ਮਾਮਲੇ ਦੀ ਜਾਂਚ ਤੇਜ਼

Ad Position 21
No active advertisement
ਅਜੀਤ ਡੈਸਕ 04-05-2026
ਬਠਿੰਡਾ, 3 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਸੀ.ਆਈ.ਏ.-1 ਦੇ ਏ.ਐਸ.ਆਈ. ਮਨਜਿੰਦਰ ਸਿੰਘ ਖ਼ਿਲਾਫ਼ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ | ਵਿਜੀਲੈਂਸ ਦੀਆਂ ਟੀਮਾਂ ਹੁਣ ਉਸ ਯੂਪੀ ਨੰਬਰ ਵਾਲੀ ਬਰੀਜ਼ਾ ਗੱਡੀ ਦੀ ਭਾਲ ਵਿਚ ਜੁਟ ਗਈਆਂ ਹਨ, ਜਿਸ ਦਾ ਇਸਤੇਮਾਲ ਇਕ ਵਪਾਰੀ ਨੂੰ ਡਰਾਉਣ-ਧਮਕਾਉਣ ਲਈ ਕੀਤਾ ਗਿਆ ਸੀ | ਇਸ ਦੇ ਨਾਲ ਹੀ ਇਕ ਸ਼ੱਕੀ ਮੋਬਾਈਲ ਨੰਬਰ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ | ਵਿਜੀਲੈਂਸ ਬਿਊਰੋ ਵਲੋਂ ਮੁਲਜ਼ਮ ਏ.ਐਸ.ਆਈ. ਮਨਜਿੰਦਰ ਸਿੰਘ ਦੀ ਗਿ੍ਫ਼ਤਾਰੀ ਲਈ ਸੀ.ਆਈ.ਏ. ਸਟਾਫ-1 ਦੇ ਦਫ਼ਤਰ ਅਤੇ ਉਸ ਦੇ ਹੋਰ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਪਰ ਮੁਲਜ਼ਮ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ | ਵਿਜੀਲੈਂਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਖ਼ਾਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦ ਹੀ ਉਸ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਦੱਸਣਾ ਬਣਦਾ ਹੈ, ਕਿ ਵਿਜੀਲੈਂਸ ਨੇ ਸ਼ਹਿਰ ਦੀ ਅਗਰਵਾਲ ਕਾਲੋਨੀ ਵਿਚ ਰਹਿਣ ਵਾਲੇ ਕਾਸਮੈਟਿਕ ਦੇ ਹੋਲਸੇਲ ਵਪਾਰੀ ਦੁਸ਼ਯੰਤ ਬਾਂਸਲ ਨੂੰ ਨਸ਼ੇ ਦੇ ਝੂਠੇ ਕੇਸ਼ ਵਿਚ ਫਸਾਉਣ ਦਾ ਡਰਾਵਾ ਦੇਣ ਦੇ ਮਾਮਲੇ ਵਿਚ ਲੱਖਾਂ ਰੁਪਏ ਵਸੂਲਣ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ | ਵਿਜੀਲੈਂਸ ਸੂਤਰਾਂ ਮੁਤਾਬਿਕ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨੇ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ | ਸ਼ਿਕਾਇਤ ਵਿਚ ਜਿਸ ਯੂ.ਪੀ. ਨੰਬਰ ਦੀ ਗੱਡੀ ਅਤੇ ਮੋਬਾਈਲ ਨੰਬਰ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੇ ਸੀ.ਆਈ.ਏ.-1 ਦੇ ਹੋਰ ਕਰਮਚਾਰੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵਿਜੀਲੈਂਸ ਟੀਮ ਟਰਾਂਸਪੋਰਟ ਵਿਭਾਗ ਤੋਂ ਬਰੀਜਾ ਗੱਡੀ ਦੀ ਰਜਿਸਟ੍ਰੇਸ਼ਨ ਸਬੰਧੀ ਪੂਰੀ ਜਾਣਕਾਰੀ ਹਾਸਲ ਕਰੇਗੀ | ਜੇ ਜਾਂਚ ਵਿਚ ਗੱਡੀ ਅਤੇ ਮੋਬਾਈਲ ਨੰਬਰ ਹੋਰ ਪੁਲਿਸ ਕਰਮਚਾਰੀਆਂ ਨਾਲ ਜੁੜੇ ਮਿਲੇ, ਤਾਂ ਸੀ.ਆਈ.ਏ.-1 ਦੇ ਕਈ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ.-1 ਦੇ ਏ. ਐਸ. ਆਈ. ਖ਼ਿਲਾਫ਼ ਭਿ੍ਸ਼ਟਾਚਾਰ ਮਾਮਲੇ ਦੀ ਜਾਂਚ ਤੇਜ਼ ਅਗਲੀ ਖ਼ਬਰ ਬਠਿੰਡਾ ਜੇਲ੍ਹ 'ਚ ਨਸ਼ੇ ਦਾ ਨੈੱਟਵਰਕ ਚਲਾਉਣ ਵਾਲੇ ਪੁਲਸੀਏ ਅਤੇ ਗੈਂਗਸਟਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ
Ad Position 24