19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੀ. ਐਮ. ਸਕੂਲ ਕਰਾੜਵਾਲਾ ਦੇ ਪ੍ਰਿੰਸੀਪਲ, ਅਧਿਆਪਕ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)- ਡੀ. ਐਮ.

Ad Position 21
No active advertisement
ਡੀ.ਐਮ.ਸੰਸਥਾ ਕਰਾੜਵਾਲਾ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਸਮੇਂ ਬਾਬਾ ਹਰਨਾਮ ਸਿੰਘ ਧੁੰਮਾ ਨਾਲ ਹੋਰ ਪ੍ਰਬੰਧਕ। ਅਜੀਤ ਤਸਵੀਰ 20-09-2026
ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)- ਡੀ. ਐਮ. ਸਕੂਲ ਕਰਾੜਵਾਲਾ ਦੇ ਸਿੱਖਿਆ ਤੇ ਖੇਡਾਂ ‘ਚ ਪਾਏ ਗਏ ਇਤਿਹਾਸਿਕ ਯੋਗਦਾਨ ਸਦਕਾ ਸੰਸਥਾਵਾਂ, ਜਿਸ ਤਰ੍ਹਾਂ ਆਲ ਇੰਡੀਆ ਸਕੂਲ ਐਸੋਸੀਏਸ਼ਨ ਅਤੇ ਸੰਸਥਾ ਬਾਬਾ ਫਰੀਦ ਗਰੁੱਪ ਵਲੋਂ ਕਰਵਾਏ ਗਏ ਅਧਿਆਪਕ ਦਿਵਸ ਸਬੰਧੀ ਪ੍ਰੋਗਰਾਮਾਂ ‘ਚ ਡੀ.ਐਮ. ਸਕੂਲ ਦੇ ਪ੍ਰਿੰਸੀਪਲ ਹਰਮੀਤ ਸਿੰਘ, ਅਧਿਆਪਕ ਗੁਰਵੀਰ ਸਿੰਘ, ਅਤੇ ਜਗਪਿੰਦਰ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਡੀ ਐਮ ਗਰੁੱਪ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੰਸਥਾ ਦੀਆਂ ਵੱਖ-ਵੱਖ ਖੇਤਰ ‘ਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ, ਜਿਸ ਤਰ੍ਹਾਂ ਨੈਸ਼ਨਲ ਟੈਸਟਿੰਗ ਏਜੰਸੀ ਜੇ ਈ ਈ ਮੇਨਜ਼ ਪ੍ਰੀਖਿਆ 2024 ਸੈਸ਼ਨ-1 ‘ਚ ਵਿਦਿਆਰਥੀ ਅਨੀਰੁੱਧ ਗਰਗ ਪੰਜਾਬ ਚ ਪਹਿਲਾ ਸਥਾਨ ਅਤੇ ਨੀਟ 2025 ‘ਚ ਵਿਦਿਆਰਥੀ ਕੇਸ਼ਵ ਮਿੱਤਲ ਨੇ ਵੀ ਪੰਜਾਬ ਭਰ ‘ਚ ਪਹਿਲਾ ਸਥਾਨ ਹਾਸਿਲ ਕੀਤਾ, ਖੇਡਾਂ ‘ਚ ਵੀ ਲਗਾਤਾਰ ਅਣਗਿਣਤ ਪ੍ਰਾਪਤੀਆਂ, ਜਿਸ ਵਿਚ ਹਾਕੀ (ਲੜਕੀਆਂ) ਦੀ ਟੀਮ ਲਗਾਤਾਰ ਗਿਆਰਾਂ ਵਾਰ ਸਟੇਟ ਪੱਧਰ ‘ਤੇ ਜ਼ਿਲ੍ਹੇ ਦੀ ਅਗਵਾਈ ਕਰਨ ਦੇ ਨਾਲ ਹੀ ਇਸ ਵਾਰ ਲੜਕੀਆਂ ਫੁੱਟਬਾਲ ਦੀ ਟੀਮ ਜ਼ਿਲ੍ਹੇ ਦੀ ਲਗਾਤਾਰ ਚੌਥੀ ਵਾਰ ਸਟੇਟ ‘ਚ ਅਗਵਾਈ ਕਰਨਾ ਸ਼ਾਮਿਲ ਹੈ। ਉਨ੍ਹਾਂ ਆਲ ਇੰਡੀਆ ਸਕੂਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਅਤੇ ਬਾਬਾ ਫਰੀਦ ਗਰੁੱਪ ਦੇ ਚੇਅਰਮੈਨ ਡਾਕਟਰ ਗੁਰਮੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤੇ ਗਏ ਸਬੰਧਿਤ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਖ਼ਰਚ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦਾਅਵੇ, ਗਤਕਾ ਖਿਡਾਰੀਆਂ ਨੂੰ ਡਰੈੱਸ ਕਿੱਟ ਵੀ ਨਸੀਬ ਨਾ ਹੋਈ ਅਗਲੀ ਖ਼ਬਰ ਪੀ.ਐਮ.ਸ੍ਰੀ ਸਕੂਲ ਤੁੰਗਵਾਲੀ ਵਿਖੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੇਤੂ ਖਿਡਾਰੀ ਸਨਮਾਨਿਤ
Ad Position 24