ਮਾਨਸਾ, 4 ਮਈ (ਸ.ਰਿ.)- ਸਥਾਨਕ ਐਸ.ਡੀ.ਕੰਨਿਆ ਮਹਾਂਵਿਦਿਆਲਾ ਵਿਖੇ ਐਤਕੀਂ ਬੀ.ਐਸ.ਸੀ. (ਮੈਡੀਕਲ ਤੇ ਨਾਨ-ਮੈਡੀਕਲ) ਦੇ ਦਾਖ਼ਲੇ ਸ਼ੁਰੂ ਹੋ ਰਹੇ ਹਨ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ ਤੇ ਪਿ੍ੰਸੀਪਲ ਡਾ. ਗਰਿਮਾ ਮਹਾਜਨ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਯਤਨਾਂ ਸਦਕਾ ਟਰਬੋ ਇੰਡਸਟਰੀਅਲ ਕਾਰਪੋਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ 2022-24 ਦੌਰਾਨ ਸਾਇੰਸ ਬਲਾਕ ਦਾ ਉਦਘਾਟਨ ਕੀਤਾ ਗਿਆ | ਸਾਇੰਸ ਬਲਾਕ ਆਧੁਨਿਕ ਸਹੂਲਤਾਂ ਨਾਲ ਲੈਸ ਹੈ, 'ਚ ਲੈਬੋਰੇਟਰੀਆਂ, ਕਲਾਸ ਰੂਮ ਅਤੇ ਖੋਜਾਂ ਲਈ ਵਧੀਆ ਸਾਧਨ ਉਪਲਬਧ ਹਨ |