ਮਾਨਸਾ, 4 ਮਈ (ਵਿ.ਪ੍ਰਤੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਹੋਈ | ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਨੇ ਦੱਸਿਆ ਕਿ ਭਖਦੇ ਕਿਸਾਨੀ ਮੁੱਦਿਆਂ 'ਤੇ ਵਿਚਾਰ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਜ਼ਿਲੇ੍ਹ ਭਰ ਦੀਆਂ ਸਹਿਕਾਰੀ ਬੈਂਕਾਂ ਅੱਗੇ 6 ਮਈ ਨੂੰ ਰੋਹ ਭਰਪੂਰ ਧਰਨੇ ਦਿੱਤੇ ਜਾਣਗੇ, ਕਿਉਂਕਿ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਹਾੜੀ ਦਾ ਸੀਜ਼ਨ ਲੰਘ ਜਾਣ 'ਤੇ ਵੀ 2026/27 ਦੇ ਹੱਦ ਕਰਜ਼ੇ ਅਜੇ ਤੱਕ ਮਨਜ਼ੂਰ ਨਹੀਂ ਕੀਤੇ ਗਏ | ਇਸ ਮੌਕੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, ਜਗਦੇਵ ਸਿੰਘ ਕੋਟਲੀ, ਦੇਵੀ ਰਾਮ ਰੰਘੜਿਆਲ, ਬਲਦੇਵ ਸਿੰਘ ਪਿੱਪਲੀਆਂ, ਮੇਲਾ ਸਿੰਘ ਦਿਆਲਪੁਰਾ, ਜਗਜੀਵਨ ਸਿੰਘ ਹਸਨਪੁਰ, ਬਲਜੀਤ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਬੁਰਜ ਰਾਠੀ, ਗੁਰਚੇਤ ਸਿੰਘ ਚਕੇਰੀਆਂ, ਤੇਜਾ ਸਿੰਘ ਰਾਮਾਨੰਦੀ, ਹਰਬੰਸ ਸਿੰਘ ਟਾਂਡੀਆਂ ਆਦਿ ਹਾਜ਼ਰ ਸਨ |