ਮਾਨਸਾ, 4 ਮਈ (ਵਿ.ਪ੍ਰਤੀ)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਮਕਾਨ ਮਾਲਕਾਂ ਅਤੇ ਮਕਾਨਾਂ ਦੇ ਇੰਚਾਰਜਾਂ ਨੂੰ ਮਕਾਨ ਕਿਰਾਏ 'ਤੇ ਦਿੱਤੇ ਹੋਣ ਜਾਂ ਭਵਿੱਖ 'ਚ ਦਿੱਤੇ ਜਾਣ ਸੰਬੰਧੀ ਹੁਕਮ ਜਾਰੀ ਕੀਤਾ ਹੈ | ਉਨ੍ਹਾਂ ਆਦੇਸ਼ 'ਚ ਕਿਹਾ ਹੈ ਕਿ ਮਕਾਨ 'ਚ ਰਹਿਣ ਵਾਲੇ ਕਿਰਾਏਦਾਰਾਂ ਦੇ ਨਾਂਅ ਅਤੇ ਮੁਕੰਮਲ ਵੇਰਵੇ ਥਾਣਾ ਪੁਲਿਸ ਚੌਂਕੀ 'ਚ ਤੁਰੰਤ ਦਰਜ਼ ਕਰਵਾਏ ਜਾਣ | ਉਨ੍ਹਾਂ ਇੱਕ ਹੋਰ ਹੁਕਮ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕਚਹਿਰੀ ਕੰਪਲੈਕਸ ਦੇ 100 ਮੀਟਰ ਦੇ ਘੇਰੇ 'ਚ ਜਲੂਸ ਕੱਢਣ, ਜਲਸਾ ਕਰਨ, ਲਾਊਡ ਸਪੀਕਰ ਲਗਾ ਕੇ ਭਾਸ਼ਣ ਦੇਣ, ਧਰਨਾ ਲਗਾਉਣ ਅਤੇ ਸੂਰਾਂ ਨੂੰ ਖ਼ੁਰਾਕ ਖਾਣ ਜਾਂ ਚਰਨ ਲਈ ਸੜਕਾਂ, ਗਲੀਆਂ ਤੇ ਰਿਹਾਇਸ਼ੀ ਇਲਾਕਿਆਂ 'ਚ ਖੁੱਲ੍ਹੇ ਛੱਡਣ 'ਤੇ ਪਾਬੰਦੀ ਲਗਾਈ ਹੈ | ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ |