22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਕਾਸ਼ੀ ਕੈਂਪਸ 'ਚ ਟੈਲੀ ਪ੍ਰਾਈਮ ਫ਼ਾਰ ਅਕਾਊਾਟਿੰਗ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 08-05-2026
ਤਲਵੰਡੀ ਸਾਬੋ, 7 ਮਈ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਟੈਲੀ ਪ੍ਰਾਈਮ ਫ਼ਾਰ ਅਕਾਊਾਟਿੰਗ ਤੇ ਇੱਕ ਦਿਨਾ ਵਿਦਿਆਰਥੀ ਵਿਕਾਸ ਪ੍ਰੋਗਰਾਮ ਕਰਵਾਇਆ | ਕੈਂਪਸ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਵਰਕਸ਼ਾਪ ਰੂਪੀ ਉਕਤ ਪ੍ਰੋਗਰਾਮ ਵਿੱਚ ਵਿਭਾਗ ਦੇ ਬੀ.ਕਾਮ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਹ ਪ੍ਰੋਗਰਾਮ ਡਾ. ਅਮਨਦੀਪ ਕੌਰ ਵਲੋਂ ਆਈ.ਸੀ.ਏ. ਐਜੂ ਸਕਿੱਲਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਈ-ਅਕਾਊਾਟਿੰਗ ਹੁਨਰਾਂ ਨੂੰ ਉਦਯੋਗ ਲਈ ਤਿਆਰ ਕਰਨ ਵਾਸਤੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਆਈ.ਸੀ.ਏ. ਦੀ ਫੈਕਲਟੀ ਸ਼੍ਰੀਮਤੀ ਨੀਰੂ ਜਿੰਦਲ ਅਤੇ ਆਈ.ਸੀ.ਏ. ਦੇ ਸੈਂਟਰ ਡਾਇਰੈਕਟਰ ਮੋਨੂੰ ਜਿੰਦਲ ਦੁਆਰਾ ਸਿਖਲਾਈ ਦਿੱਤੀ ਗਈ | ਉਨ•ਾਂ ਨੇ ਈ-ਅਕਾਊਾਟਿੰਗ ਅਭਿਆਸਾਂ ਦੀ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਹੁਨਰਮੰਦ ਲੇਖਾ ਪੇਸ਼ੇਵਰਾਂ ਦੀ ਘਾਟ ਬਾਰੇ ਬੋਲਦਿਆਂ ਦੱਸਿਆ ਕਿ ਲੇਖਾ ਸਾਫ਼ਟਵੇਅਰ ਸਿੱਖਣਾ ਅਤੇ ਕੰਮ ਕਰਨਾ ਇਕ ਫੁੱਲ ਟਾਈਮ ਜਾਂ ਫਿਰ ਪਾਰਟ ਟਾਈਮ ਪੇਸ਼ਾ ਵੀ ਹੋ ਸਕਦਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ | ਬੁਲਾਰਿਆਂ ਨੇ ਇੱਕ ਵਿਲੱਖਣ ਸੰਕਲਪ 'ਤੇ ਇਸ ਵਰਕਸ਼ਾਪ ਦੇ ਆਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਤੋਂ ਪਹਿਲਾਂ ਡਾ. ਅਮਨਦੀਪ ਕੌਰ ਨੇ ਬੁਲਾਰਿਆਂ ਅਤੇ ਵਰਕਸ਼ਾਪ ਦੇ ਉਦੇਸ਼ ਦੀ ਜਾਣ-ਪਛਾਣ ਕਰਵਾਈ ਅਤੇ ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ ਨੇ ਰਸਮੀ ਸਵਾਗਤੀ ਭਾਸ਼ਣ ਦੌਰਾਨ ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨਾਲ ਪੇਸ਼ੇਵਰ ਅਭਿਆਸਾਂ ਦੀ ਸਿਖਲਾਈ ਦੀ ਜ਼ਰੂਰਤ 'ਤੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿਚ ਵਿਭਾਗ ਵਿਚ ਅਜਿਹੇ ਹੋਰ ਵਿਦਿਆਰਥੀ-ਮੁਖੀ ਪ੍ਰੋਗਰਾਮਾਂ ਨੂੰ ਯਕੀਨੀ ਬਣਾਉਣ ਦਾ ਅਹਿਦ ਲਿਆ |

Ad Position 22
No active advertisement
ਪਿਛਲੀ ਖ਼ਬਰ 11ਵਾਂ 'ਸ਼ਨੀ ਜਨਮ ਉਤਸਵ' 16 ਨੂੰ <br/> ਅਗਲੀ ਖ਼ਬਰ ਜਥੇਦਾਰ ਸਰਬਜੀਤ ਸਿੰਘ ਡੂੰਮਵਾਲੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/...
Ad Position 24