ਰਾਮਪੁਰਾ ਫੂਲ, 8 ਮਈ (ਸ਼ਰਮਾ)- ਸਥਾਨਕ ਸ਼ਹਿਰ ਦੇ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵਿੱਚ ਚੱਲ ਰਹੀ ਐਨ ਸੀ ਸੀ ਯੂਨਿਟ ਦੇ ਕੈਡੇਟਾਂ ਵੱਲੋਂ ਐਨਰਜੀ ਕਨਜ਼ਰਵੇਸ਼ਨ ਵਿਸ਼ੇ ਅਧੀਨ ਸੁੰਦਰ ਅਤੇ ਜਾਗਰੂਕਤਾ ਭਰਪੂਰ ਪੋਸਟਰ ਤਿਆਰ ਕੀਤੇ ਗਏ¢ ਕੈਡੇਟਾਂ ਨੇ ਆਪਣੇ ਪੋਸਟਰਾਂ ਰਾਹੀਂ ਊਰਜਾ ਸੰਰੱਕਸ਼ਣ ਦਾ ਸੰਦੇਸ਼ ਦਿੰਦਿਆਂ ਬਿਜਲੀ ਬਚਾਉਣ ਅਤੇ ਕੁਦਰਤੀ ਸਰੋਤਾਂ ਦੇ ਸਹੀ ਇਸਤੇਮਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ¢ ਵਿਦਿਆਲੇ ਦੇ ਪਿ੍ੰਸੀਪਲ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਊਰਜਾ ਸੰਰੱਖਣ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਬਣਾਇਆ ਜਾ ਸਕਦਾ ਹੈ¢ ਇਸ ਮੌਕੇ ਐਨ. ਸੀ.ਸੀ ਯੂਨਿਟ ਦੀ ਸੀ.ਟੀ.ਓ.ਦੀਦੀ ਮੋਹਦੀਪ ਵੀ ਮੌਜੂਦ ਰਹੇ¢ ਕੈਡੇਟਾਂ ਦਾ ਹੌਸਲਾ ਵਧਾਉਂਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਵੀ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਰਚਨਾਤਮਿਕ ਗਤੀਵਿਧੀਆਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਜਾਗਰੂਕਤਾ ਅਤੇ ਸਮਾਜਿਕ ਚੇਤਨਾ ਦਾ ਵਿਕਾਸ ਕਰਦੀਆਂ ਹਨ¢