13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ 'ਚ ਨਹੀਂ ਚੱਲ ਸਕਦੀ ਭਾਜਪਾ ਦੀ ਨਫ਼ਰਤ ਵਾਲੀ ਰਾਜਨੀਤੀ-ਭਗਵੰਤ ਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਫ਼ਿਰਕੂ ਤਾਕਤਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੀਆਂ ਹਨ ਅਤੇ ਲੋਕਾਂ ਨੂੰ ਆਪਸ ਵਿਚ ਲੜਾ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੀਦੀਆਂ ਹਨ | ਉਨ੍ਹਾਂ ਦੇ ਕੰਮ ਕਰਨ ਦਾ ਇਹੀਂ ਤਰੀਕਾ ਹੈ ਕਿ ਪਹਿਲਾਂ ਲੋਕਾਂ ਨੂੰ ਲੜਾ ਦਿਓ, ਫਿਰ ਇਕ ਪਾਸੇ ਖੜ੍ਹ ਕੇ ਦੂਜੇ ਨੂੰ ਡਰਾ ਕੇ ਵੋਟਾਂ ਹਾਸਲ ਕਰ ਲਓ | ਮੁੱਖ ਮੰਤਰੀ ਨੇ ਭਾਜਪਾ 'ਦੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਘਰਾਂ ਨੂੰ ਅੱਗਾਂ ਲੱਗ ਰਹੀਆਂ ਹਨ | ਇਹ ਹੀ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਹੈ | ਅਜੇ ਇਨ੍ਹਾਂ ਦੇ ਕੁਝ ਆਗੂ ਇਹ ਕਹਿ ਰਹੇ ਹਨ ਕਿ ਭਗਵੰਤ ਮਾਨ 'ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ¢ ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ, ਜਾਖੜ ਸਾਬ ਤੁਸੀਂ ਤਾਂ ਸਿਆਣੇ ਹੋ, ਕਾਂਗਰਸ ਤੋਂ ਭਾਜਪਾ ਵਿਚ ਗਏ ਹੋ, ਪਰ ਜਿਨ੍ਹਾਂ ਨੇ 52 ਸਾਲ ਤੋਂ ਨਾਗਪੁਰ ਸਥਿਤ ਆਰਐਸਐਸ ਦਫ਼ਤਰ 'ਚ ਤਿਰੰਗਾ ਨਹੀਂ ਲਹਿਰਾਇਆ, ਉਹ ਅੱਜ ਸਾਨੂੰ ਦੇਸ਼-ਭਗਤੀ ਦੇ ਸਰਟੀਫਿਕੇਟ ਦੇ ਰਹੇ ਹਨ¢ ਅਸਲ ਵਿਚ ਭਾਜਪਾ ਪੰਜਾਬ 'ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ 90 ਫ਼ੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅਤੇ ਹੁਣ ਉਨਾਂ ਨੂੰ ਹੀ ਦੇਸ਼ ਧਰੋਹੀ ਕਿਹਾ ਜਾ ਰਿਹਾ ਹੈ¢ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਨਫ਼ਰਤ ਵਾਲੀ ਰਾਜਨੀਤੀ ਦੇ ਪੱਤੇ ਬੰਗਾਲ, ਬਿਹਾਰ, ਯੂ.ਪੀ, ਮਹਾਂਰਾਸ਼ਟਰ ਜਾਂ ਹਰਿਆਣਾ ਵਿਚ ਚੱਲ ਸਕਦੇ ਹਨ ਪਰ ਇਹ ਪੰਜਾਬ ਵਿਚ ਨਹੀਂ ਚੱਲਣੇ¢ ਉਨ੍ਹਾਂ ਭਾਜਪਾ ਨੂੰ ਆਪਣੀਆਂ 'ਕੋਝੀਆਂ ਹਰਕਤਾਂ' ਤੋਂ ਬਾਜ਼ ਆਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਇਕ ਬਹੁਤ ਉਪਜਾਊ ਧਰਤੀ ਹੈ, ਜਿੱਥੇ ਹਰ ਚੀਜ਼ ਪੈਦਾ ਹੋ ਸਕਦੀ ਹੈ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗ ਸਕਦਾ¢ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਇਹ ਪੰਜਾਬ ਦੀ ਸੱਤਾ 'ਤੇ ਮੁੜ ਬੈਠਣ ਦੀ ਵਾਰੀ ਉਡੀਕ ਰਹੇ ਪਰ ਹੁਣ ਇਨ੍ਹਾਂ ਦੀ ਕੁਰਸੀ 'ਤੇ ਬੈਠਣ ਦੀ ਵਾਰੀ ਨਹੀਂ ਆਉਂਦੀ, ਹੁਣ ਇਨ੍ਹਾਂ ਦੇ ਜੇਲ੍ਹ ਜਾਣ ਦੀ ਵਾਰੀ ਹੈ | ਇਸ ਦੌਰਾਨ ਮੁੱਖ ਮੰਤਰੀ ਅੱਜ ਬਠਿੰਡਾ ਦੇ ਤਿੰਨ ਕੋਣੀ ਚੌਂਕ ਵਿਖੇ 'ਸ਼ੁਕਰਾਨਾ ਯਾਤਰਾ' ਦੌਰਾਨ ਪਹੁੰਚੇ ਹੋਏ ਸਨ, ਜਿਥੇ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ, ਵਰਕਰਾਂ, ਸਮਰਥਕਾਂ ਅਤੇ ਆਮ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ¢ ਇਹ ਯਾਤਰਾ ਅਮਰੀਕ ਸਿੰਘ ਰੋਡ ਤੋਂ ਹੁੰਦੀ ਹੋਈ ਅਗਲੇ ਪੜਾਅ ਕੋਟਸ਼ਮੀਰ ਲਈ ਰਵਾਨਾ ਹੋਈ ਅਤੇ ਫਿਰ ਪਿੰਡ ਭਾਗੀਵਾਂਦਰ ਵਿਖੇ ਰੁਕਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੀ, ਜਿੱਥੇ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ | ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀ ਕਾਨੂੰਨ ਦੀ ਕਮਜ਼ੋਰੀ ਕਾਰਨ ਬਰੀ ਹੋ ਜਾਂਦੇ ਸਨ, ਜਿਸ ਨਾਲ ਬਹੁਤ ਦੁੱਖ ਹੁੰਦਾ ਸੀ ਪਰ ਹੁਣ ਬਣਾਏ ਗਏ ਸਖ਼ਤ ਕਾਨੂੰਨ ਤਹਿਤ ਬੇਅਦਬੀ ਕਰਨ ਵਾਲਾ ਆਪਣੇ ਆਖ਼ਰੀ ਸਾਹ ਤੱਕ ਜੇਲ੍ਹ ਵਿਚ ਰਹੇਗਾ¢ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਪੰਜਾਬੀਆਂ ਦਾ ਹੈ ਅਤੇ ਕਿਸੇ ਵੀ ਕੀਮਤ 'ਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ¢ ਦੁਨੀਆਂ ਨੂੰ ਇਕਜੁੱਟ ਹੋ ਕੇ ਸੁਨੇਹਾ ਦੇਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਗਰਮੀ ਤੋਂ ਪੀੜਤ ਦੋ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਅਗਲੀ ਖ਼ਬਰ ਰਾਮਪੁਰਾ ਪੁਲਿਸ ਵਿਰੁੱਧ ਗੈਰ-ਕਾਨੂੰਨੀ ਹਿਰਾਸਤ ਦੇ ਦੋਸ਼ ਨਿਕਲੇ ਬੇਬੁਨਿਆਦ-ਮਾਨਯੋਗ ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
Ad Position 24