ਮਾਨਸਾ, 8 ਮਈ (ਸ. ਰਿ.)- ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟਧਰਮੂ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਅਧਿਆਪਕ ਅਰਚਨਾ ਰਾਣੀ, ਪਰਮਜੀਤ ਕੌਰ, ਬੱਬੂਜੀਤ ਕੌਰ ਅਤੇ ਕਮਲਪ੍ਰੀਤ ਕੌਰ ਨੇ ਵੀ ਪਾਠ ਕਰ ਕੇ ਪੋਥੀਆਂ ਪ੍ਰਾਪਤ ਕੀਤੀਆਂ | ਇਸ ਦੌਰਾਨ ਪਾਠ ਸੰਪੂਰਨ ਕਰਨ ਵਾਲੀਆਂ ਵਿਦਿਆਰਥਣਾਂ ਕਰਨਜੋਤ ਕੌਰ, ਗਰਨੂਰ ਕੌਰ, ਹਰਜੋਤ ਕੌਰ, ਲਵਪ੍ਰੀਤ ਕੌਰ, ਰਮਨਪ੍ਰੀਤ ਕੌਰ ਤੇ ਰਵਨੀਤ ਕੌਰ ਨੂੰ ਤਗਮੇ, ਸਰਟੀਫਿਕੇਟ ਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਲਛਮਣ ਸਿੰਘ ਵਲੋਂ ਪਾਠ ਸ਼ੁਰੂ ਕਰਨ ਵਾਲੇ 73 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਰੋਜ਼ਾਨਾ ਪਾਠ ਕਰਨ ਲਈ ਪ੍ਰੇਰਿਤ ਕੀਤਾ |