15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੋਨੇ 'ਤੇ ਕਸਟਮ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤੇ ਜਾਣ 'ਤੇ ਸਵਰਨਕਾਰ ਨਿਰਾਸ਼- ਜੌੜਾ <br/>

Ad Position 21
No active advertisement
ਅਜੀਤ ਡੈਸਕ 17-05-2026
ਬਠਿੰਡਾ, 16 ਮਈ (ਅਵਤਾਰ ਸਿੰਘ ਕੈਂਥ)-ਪੰਜਾਬ ਸਵਰਨਕਾਰ ਸੰਘ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਵਿਚ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ, ਸੂਬਾ ਸੈਕਟਰੀ ਰਜਿੰਦਰ ਸਿੰਘ ਖੁਰਮੀ, ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਸਿਟੀ ਪ੍ਰਧਾਨ ਭੋਲਾ ਸਿੰਘ ਸਦਿਓੜਾ, ਜਰਨਲ ਸੈਕਟਰੀ ਹਰਸ਼ ਭੋਲਾ, ਸੈਕਟਰੀ ਹਰਿੰਦਰ ਜੌੜਾ ਅਤੇ ਹੋਰ ਮੈਂਬਰ ਸ਼ਾਮਿਲ ਹੋਏ | ਮੀਟਿੰਗ 'ਚ ਵਿਚਾਰ ਕੀਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਸੋਨੇ ਚਾਂਦੀ ਦੇ ਆਯਾਤ 'ਤੇ ਕਸਟਮ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੇ ਹੁਕਮ ਜਾਰੀ ਕਰਨ ਨਾਲ ਸੋਨਾ ਚਾਂਦੀ ਦੀਆਂ ਕੀਮਤਾਂ ਵਿਚ 9 ਫੀਸਦੀ ਵਾਧਾ ਕਰਨਾ ਦੇਸ਼ ਦੇ ਸੋਨਾ ਕਾਰੋਬਾਰੀਆਂ ਦਾ ਰੋਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ | ਕਰਤਾਰ ਸਿੰਘ ਜੌੜਾ ਨੇ ਕਿਹਾ ਹੈ ਕਿ ਇਸ ਫਰਮਾਨ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵੀ ਮਹਿੰਗਾਈ ਦੇ ਸੰਕਟ ਵਿਚ ਪਾ ਦਿੱਤਾ ਹੈ | ਸ੍ਰੀ ਜੌੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਇਕ ਸਾਲ ਸੋਨਾ ਨਾ ਖਰੀਦੋ' ਵਾਲੇ ਬਿਆਨ ਤੋਂ ਬਾਅਦ ਦੇਸ਼ ਭਰ ਦੇ ਸਵਰਨਕਾਰਾਂ ਵਿਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਜ਼ਵੈਲਰੀ ਕਾਰੋਬਾਰੀਆਂ ਨੇ ਇਸ ਬਿਆਨ ਨੂੰ ਆਪਣੇ ਰੋਜ਼ਗਾਰ ਅਤੇ ਵਪਾਰ ਲਈ ਖ਼ਤਰਨਾਕ ਦੱਸਿਆ ਹੈ | ਸਟੇਟ ਪ੍ਰਧਾਨ ਜੌੜਾ ਨੇ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਲੋਕ ਇਕ ਸਾਲ ਤੱਕ ਸੋਨਾ ਖਰੀਦਣਾ ਬੰਦ ਕਰ ਦਿੰਦੇ ਹਨ ਤਾਂ ਦੇਸ਼ ਦੇ ਲਗਭਗ ਪੰਜ ਕਰੋੜ ਕਾਰੋਬਾਰੀ, ਕਾਰੀਗਰ ਪ੍ਰਭਾਵਿਤ ਹੋਣਗੇ | ਜੌੜਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਕਰੋੜਾਂ ਵਿਅਕਤੀਆਂ ਦੀ ਰੋਜ਼ੀ-ਰੋਟੀ ਅਤੇ ਦੇਸ਼ ਦੇ ਨਾਗਰਿਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਵਿਸ਼ੇਸ਼ਕਰ ਸਮਗਲਿੰਗ ਰੋਕਣ ਲਈ ਕਸਟਮ ਡਿਊਟੀ ਘਟਾ ਕੇ ਮੁੜ 6 ਫੀਸਦੀ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗਹਿਰੀ ਦੇਵੀ ਨਗਰ ਕੋਆਪ੍ਰੇਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਕਿਯੂ ਅਤੇ ਕੁਲ ਹਿੰਦ ਕਿਸਾਨ ਸਭਾ ਨੇ ਕੇਂਦਰ ਅਤੇ ਗਵਰਨਰ ਪੰਜਾਬ ਦਾ ਪੁਤਲਾ ਫੂਕਿ...
Ad Position 24