ਲਹਿਰਾ ਮੁਹੱਬਤ, 16 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 'ਚੋਂ 4 ਵਾਰਡਾਂ ਵਿਚ ਹੀ ਆਮ ਆਦਮੀ ਪਾਰਟੀ ਨੇ ਕੌਂਸਲਰ ਦੀ ਚੋਣ ਲੜਨ ਲਈ ਰਿਟਰਨਿੰਗ ਅਫਸਰ ਕੋਲ ਆਪਣੇ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਦਾਖਲ ਕੀਤੇ ਹਨ | ਨਗਰ ਪੰਚਾਇਤ ਦੇ ਵਾਰਡ ਨੰ. 3 'ਚੋਂ ਸੁਖਪਾਲ ਖੋਰ ਪਤਨੀ ਪ੍ਰਗਟ ਸਿੰਘ, 7 'ਚੋਂ ਕੁਲਵਿੰਦਰ ਸਿੰਘ, 8 'ਚੋਂ ਜੀਵਨ ਸਿੰਘ ਤੇ 11 'ਚੋਂ ਬੇਅੰਤ ਕੌਰ ਪਤਨੀ ਬਲਜਿੰਦਰ ਸਿੰਘ ਨੰਬਰਦਾਰਾਂ ਦਾ ਨੇ ਪੇਪਰ ਦਾਖਲ ਕੀਤੇ ਹਨ | ਇਸ ਮੌਕੇ ਨਗਰ ਪੰਚਾਇਤ ਦਫਤਰ ਵਿਖੇ ਉਮੀਦਵਾਰਾਂ ਦੇ ਪੇਪਰ ਦਾਖਲ ਕਰਨ ਸਮੇਂ ਆਪ ਆਗੂ ਤੇ ਐਸ.ਸੀ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਸਾਰੀਆਂ ਕੌਂਸਲਰਾਂ ਦੀਆਂ ਸੀਟਾਂ 'ਤੇ ਜੇਤੂ ਰਹਿ ਕੇ ਪਾਰਟੀ ਵਲੋਂ ਆਪਣਾ ਪ੍ਰਧਾਨ ਬਣਾਇਆ ਜਾਵੇਗਾ | ਜੇਤੂ ਰਹਿਣ ਤੇ ਪ੍ਰਧਾਨ ਬਣਾਉਣ ਦੀ ਗੱਲ 'ਤੇ ਉਨ੍ਹਾਂ ਸਵਾਲ ਦੇ ਜਵਾਬ 'ਚ ਕਿਹਾ ਕਿ 4 ਤੋਂ ਇਲਾਵਾ ਬਾਕੀ 8 ਵਾਰਡਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਅਜ਼ਾਦ ਚੋਣ ਲੜ ਰਹੇ ਹਨ | ਉਨ੍ਹਾਂ ਲੋਕ ਭਲਾਈ ਤੇ ਸਮਾਜ ਦੇ ਵਿਕਾਸ ਲਈ ਆਪ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ | ਇਸ ਸਮੇਂ ਉਨ੍ਹਾਂ ਨਾਲ ਆਪ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਲਹਿਰਾ ਮੁਹੱਬਤ, ਬਲਜਿੰਦਰ ਸਿੰਘ, ਪ੍ਰਗਟ ਸਿੰਘ ਸਮੇਤ ਹੋਰ ਪਾਰਟੀ ਮੈਂਬਰ ਵੀ ਹਾਜਰ ਸਨ |