14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

84 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਕੋਟਭਾਰਾ ਸਕੂਲ 'ਚੋਂ ਪਹਿਲੇ ਸਥਾਨ 'ਤੇ ਰਹੀ ਖੁਸ਼ਬੀਰ <br/>

Ad Position 21
No active advertisement
ਅਜੀਤ ਡੈਸਕ 20-05-2026
ਕੋਟਫੱਤਾ, 19 ਮਈ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਦੀ ਵਿਦਿਆਰਥਣ ਖੁਸ਼ਬੀਰ ਕੌਰ ਨੇ ਬਾਰਵੀਂ ਜਮਾਤ 'ਚੋਂ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ | ਦੱਸਣਯੋਗ ਹੈ ਕਿ ਖੁਸ਼ਬੀਰ ਕੌਰ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈ | ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਸਿੱਪੀ ਭਾਕਰ ਤੇ ਟੀਮ ਨੇ ਬੱਚੀ ਨੂੰ ਹੌਂਸਲਾ ਅਫ਼ਜ਼ਾਈ ਲਈ ਮੈਡਲ ਤੇ ਮਾਣ ਪੱਤਰ ਭੇਟ ਕੀਤਾ | ਇਸ ਮੌਕੇ ਦਵਿੰਦਰ ਜੋਧਪੁਰ ਪਾਖਰ, ਗੁਰਿੰਦਰ ਸਿੰਘ ਮੌੜ ਚੜ੍ਹਤ ਸਿੰਘ, ਅਰਸ ਰਾਏ ਖਾਨਾ, ਮਨਦੀਪ ਜੋਧਪੁਰ ਪਾਖਰ, ਨਿੱਜੀ ਸਹਾਇਕ ਜਗਸੀਰ ਸਿੰਘ ਜਿਉਂਦ, ਪਿੰਡ ਕੋਟ ਭਾਰਾ ਦੀ ਮਹਿਲਾ ਸਰਪੰਚ ਦੇ ਪਤੀ ਗੁਰਤੇਜ ਸਿੰਘ ਢਿੱਲੋਂ ਆਦਿ ਹਾਜ਼ਰ ਸਨ | ਵਿਦਿਆਰਥਣ ਦੇ ਪਿਤਾ ਜਤਿੰਦਰ ਸਿੰਘ ਜੱਗਾ ਨੇ 'ਆਪ' ਆਗੂ ਤੇ ਉਨ੍ਹਾਂ ਨਾਲ ਆਈ ਟੀਮ ਦਾ ਧੰਨਵਾਦ ਕੀਤਾ | ਵਰਣਨਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਦੇ ਵਿਦਿਆਰਥੀ ਡਿੰਪੀ ਸਿੰਘ ਤੇ ਹਰਮੀਤ ਕੌਰ ਨੇ ਦੂਜਾ ਤੇ ਤੀਜਾ ਦਰਜਾ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਪਹਿਲ ਤਹਿਤ ਐਚ ਐਮ ਈ ਐਲ ਵਲੋਂ ਮੁਫ਼ਤ ਸਿਹਤ ਅਤੇ ਅੱਖਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਵਿਰੁੱਧ ਰੋਸ ਪ੍ਰਦਰਸ਼ਨ <br/>
Ad Position 24