09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਟਰੱਕ ਯੂਨੀਅਨ ਭੀਖੀ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ ਦੀ ਸੜਕ ਹਾਦਸੇ 'ਚ ਮੌਤ <br/>

Ad Position 21
No active advertisement
ਅਜੀਤ ਡੈਸਕ 26-05-2026
ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਟਰੱਕ ਯੂਨੀਅਨ ਭੀਖੀ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ (67) ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਉਹ ਬਠਿੰਡਾ ਵਾਲੀ ਸਾਈਡ ਤੋਂ ਮਾਨਸਾ ਵੱਲ ਆ ਰਹੇ ਸਨ ਤਾਂ ਠੂਠਿਆਂਵਾਲੀ ਪੁਲਿਸ ਚੌਂਕੀ ਨਜ਼ਦੀਕ ਕਾਰ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ | ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ | ਹਾਦਸੇ ਵੇਲੇ ਸਿੱਧੂ ਠੀਕ ਸਨ ਪਰ ਹਸਪਤਾਲ ਲਿਜਾਂਦਿਆਂ ਉਹ ਰਸਤੇ 'ਚ ਦਮ ਤੋੜ ਗਏ | ਸਿੱਧੂ ਰਾਜਨੀਤਕ ਦੇ ਨਾਲ-ਨਾਲ ਸਫਲ ਕਿਸਾਨ, ਕਾਰੋਬਾਰੀ ਤੇ ਸਮਾਜਿਕ ਕਾਰਜਾਂ 'ਚ ਅੱਗੇ ਰਹਿੰਦੇ ਸਨ | ਪੁਲਿਸ ਵਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦਾ ਸਸਕਾਰ 27 ਮਈ ਨੂੰ ਪੁੱਤਰ ਤੇ ਪੁੱਤਰੀ ਦੇ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ | ਵੱਖ-ਵੱਖ ਰਾਜਨੀਤਕ, ਸਮਾਜਿਕ, ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਿੱਧੂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਹਮਦਰਦੀ ਜ਼ਾਹਿਰ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾ. ਕਮਲਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕੱਤਰਤਾ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਖੇਡ ਸਮਰ ਕੈਂਪ ਦਾ ਆਗਾਜ਼ <br/>
Ad Position 24