09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅੰਤਰਰਾਸ਼ਟਰੀ ਖਿਡਾਰੀ ਅਵਤਾਰ ਸਿੰਘ ਨੇ ਪਿੰਡ ਸੰਗਤ ਕਲਾਂ ਦਾ ਨਾਂਅ ਚਮਕਾਇਆ

Ad Position 21
No active advertisement
ਅਜੀਤ ਡੈਸਕ 26-05-2026
ਸੰਗਤ ਮੰਡੀ, 25 ਮਈ (ਅੰਮਿ੍ਤਪਾਲ ਸ਼ਰਮਾ)- ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤੇ ਅੰਤਰਰਾਸ਼ਟਰੀ ਖਿਡਾਰੀ ਅਵਤਾਰ ਸਿੰਘ ਨੇ ਪਿੰਡ ਸੰਗਤ ਕਲਾਂ ਦਾ ਮਾਣ ਵਧਾਇਆ ਹੈ | ਪਿੰਡ ਸੰਗਤ ਕਲਾਂ ਦੇ ਨੌਜਵਾਨ ਖਿਡਾਰੀ ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਲੋਂ ਵਾਟਰ ਸਪੋਰਟਸ ਦੀ ਕੈਕਿੰਗ ਅਤੇ ਕੈਨੇਇੰਗ ਵਿਚ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਭਾਗ ਲੈ ਕੇ ਵੱਡੀਆਂ ਮੱਲਾਂ ਮਾਰੀਆਂ ਹਨ | ਅਵਤਾਰ ਸਿੰਘ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿਖੇ ਮਾਲ ਪਟਵਾਰੀ ਦੇ ਅਹੁਗੇ 'ਤੇ ਨਿਯੁਕਤ ਹਨ ਅਤੇ ਉਨ੍ਹਾਂ ਨੂੰ ਵਾਟਰ ਸਪੋਰਟਸ ਦੇ ਵੱਖ-ਵੱਖ ਮੁਕਾਬਲਿਆਂ ਵਿਚ ਕੀਤੀ 14 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਵੱਡਾ ਮੁਕਾਮ ਹਾਸਿਲ ਹੋਇਆ ਹੈ | ਮਹਾਰਾਜਾ ਰਣਜੀਤ ਸਿੰਘ ਐਵਾਰਡ ਵੱਖ-ਵੱਖ ਖੇਡਾਂ ਲਈ ਸਭ ਤੋਂ ਵੱਡਾ ਐਵਾਰਡ ਮੰਨਿਆਂ ਜਾਂਦਾ ਹੈ, ਜੋ ਚੰਡੀਗੜ੍ਹ ਵਿਖੇ ਕਰਵਾਏ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖ-ਵੱਖ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਦਿੱਤੇ ਗਏ ਹਨ | ਪਿੰਡ ਸੰਗਤ ਕਲਾਂ ਦੇ ਨੌਜਵਾਨ ਖਿਡਾਰੀ ਅਵਤਾਰ ਸਿੰਘ ਦੀ ਉਕਤ ਪ੍ਰਾਪਤੀ 'ਤੇ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ, ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸਿੱਧੂ ਸੰਗਤ ਕਲਾਂ, ਕਮਲਦੀਪ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਬਰਾੜ, ਪਿੰਡ ਸੰਗਤ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ, ਉੱਘੇ ਕਬੱਡੀ ਖਿਡਾਰੀ ਗੁਰਦੀਪ ਸਿੰਘ ਸਿੱਧੂ (ਅਮਰੀਕਾ), ਰਾਹੁਲ ਗੋਇਲ (ਚੀਨੂ), ਪਵਨ ਕੁਮਾਰ, ਸੁਨੀਲ ਕੁਮਾਰ ਸ਼ਰਮਾ, ਸੁਖਤੇਜ ਸਿੰਘ ਧਾਲੀਵਾਲ ਅਤੇ ਧਰਮਪਾਲ ਸਿੰਘ ਗੁਰਥੜੀ ਵਲੋਂ ਆਪਣੇ ਪਿੰਡ ਸੰਗਤ ਕਲਾਂ ਅਤੇ ਇਲਾਕੇ ਦਾ ਮਾਣ ਵਧਾਉਣ ਲਈ ਖਿਡਾਰੀ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਦੇ ਦਿਹਾੜੇ ਮੌਕੇ ਲਗਾਈ ਠੰਢੇ ਜਲ ਦੀ ਛਬੀਲ <br/> ਅਗਲੀ ਖ਼ਬਰ ਕਾ. ਕਮਲਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕੱਤਰਤਾ <br/>
Ad Position 24