ਰਾਮਾਂ ਮੰਡੀ, 25 ਮਈ (ਤਰਸੇਮ ਸਿੰਗਲਾ)-ਪੰਜਾਬ ਕਿ੍ਕਟ ਅਕੈਡਮੀ ਰਾਮਾਂ ਵਲੋਂ ਤਲਵੰਡੀ ਸਾਬੋ ਰੋਡ 'ਤੇ ਵਿਸ਼ਾਲ ਕਿ੍ਕਟ ਗਰਾਊਾਡ ਵਿਖੇ ਚੌਥੀ ਰਾਤ ਕਿ੍ਕਟ ਲੀਗ ਦੇ ਫ਼ਾਈਨਲ ਮੁਕਾਬਲੇ 'ਚ ਬੀਤੀ ਦੇਰ ਰਾਤ ਐਸ. ਐਮ. ਮੈਡੀਕੋਜ ਦੀ ਟੀਮ ਨੇ ਜੈ ਦੁਰਗਾ ਕੰਟਰੈਕਟਰ ਦੀ ਟੀਮ ਨੂੰ 25 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਇਸ ਟੂਰਨਾਮੈਂਟ ਲਈ ਆਰ.ਕੇ.ਫੋਟੋਗ੍ਰਾਫੀ ਵਲੋਂ ਕੱਪ ਸਪਾਂਸਰ ਕੀਤਾ ਗਿਆ ਸੀ | ਇਨਾਮ ਵੰਡ ਸਮਾਗਮ ਵਿਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਗੈਸਟ ਆਫ਼ ਆਨਰ ਬੰਟੀ ਗਰਗ, ਪਾਰਟੀ ਦੇ ਸੁਖਵੰਤ ਸਿੰਘ ਕਾਲਾ 'ਆਪ' ਉਮੀਦਵਾਰ ਵਾਰਡ ਨੰਬਰ 13, ਲਵੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਵੀ ਮੌਜੂਦ ਰਹੇ | ਟੂਰਨਾਮੈਂਟ ਪ੍ਰਬੰਧਕਾਂ ਪੀ.ਸੀ.ਏ. ਅਤੇ ਫ਼ਾਇਨਲ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਟੂਰਨਾਮੈਂਟ ਕਮੇਟੀਆਂ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਦਾ ਨਸ਼ਾ ਮੁਕਤੀ ਵੱਲ ਵਧਣ ਦਾ ਸੰਕੇਤ ਹੈ | ਪੀ.ਸੀ.ਏ. ਵਲੋਂ ਫਾਈਨਲ ਜੇਤੂ ਟੀਮ ਨੂੰ 41000 ਰੁਪਏ ਨਕਦ ਰਾਸ਼ੀ ਅਤੇ ਟਰਾਫ਼ੀ, ਦੂਸਰੇ ਸਥਾਨ ਵਾਲੀ ਟੀਮ ਨੂੰ 25000 ਰੁਪਏ ਅਤੇ ਟਰਾਫ਼ੀ, ਵਧੀਆ ਬੱਲੇਬਾਜ਼ ਅਤੇ ਵਧੀਆ ਗੇਂਦਬਾਜ਼ ਨੂੰ ਜੂਸਰ, ਮੈਨ ਆਫ਼ ਦਾ ਸੀਰਿਜ ਨੂੰ ਪੰਜ ਪੀਸ ਐਲ.ਈ.ਡੀ, ਇਨਾਮ ਦੇ ਕੇ ਸਨਮਾਨਿਆ ਗਿਆ | ਇਸ ਮੌਕੇ ਪੀ.ਸੀ.ਏ. ਕਮੇਟੀ ਮੈਂਬਰ ਸੰਜੀਵ ਸਿੰਗਲਾ, ਰਾਜੀਵ ਸਿੰਗਲਾ, ਰਮਨਦੀਪ ਸਿੰਘ ਸਿੱਧੂ ਸੁਖਲੱਧੀ, ਰੋਹਨ ਅਰੋੜਾ, ਸੋਨੂੰ ਮਸੌਣ, ਬਿੱਟੂ ਚਲਾਣਾ, ਕੰਨੂੰ ਗੌਰਵ , ਮੋਹਿਤ ਜੈਨ, ਸ਼ੰਟੀ ਗਰਗ, ਸੁਰਿੰਦਰ ਭੱਟੀ, ਰਾਜੂ ਰਠੌਰ ਆਦਿ ਨੇ ਮਹਿਮਾਨਾਂ ਅਤੇ ਜੇਤੂ ਟੀਮਾਂ ਦਾ ਧੰਨਵਾਦ ਕੀਤਾ |