10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਠਿੰਡਾ ਨਗਰ ਨਿਗਮ ਸਮੇਤ ਕੌਂਸਲਾਂ ਤੇ ਨਗਰ ਪੰਚਾਇਤਾਂ 'ਚ 65.18 ਫ਼ੀਸਦੀ ਵੋਟਿੰਗ

Ad Position 21
No active advertisement
ਅਜੀਤ ਡੈਸਕ 27-05-2026

 ਬਠਿੰਡਾ, 26 ਮਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਤੋਂ ਇਲਾਵਾ ਜ਼ਿਲ੍ਹੇ ਅਧੀਨ ਪੈਂਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਵੋਟਾਂ ਪੈਣ ਦਾ ਕੰਮ ਬਠਿੰਡਾ ਸ਼ਹਿਰ 'ਚ ਇਕ-ਦੋ ਵੱਡੀਆਂ ਘਟਨਾਵਾਂ ਅਤੇ ਕੁਝ ਥਾਵਾਂ ਉੱਪਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਧਿਰਾਂ ਵਿਚਕਾਰ ਮਾਮੂਲੀ ਤਲਖਬਾਜ਼ੀ ਤੋਂ ਬਾਅਦ ਅਮਨ-ਸਾਂਤੀ ਨਾਲ ਨਿੱਬੜ ਗਿਆ ਹੈ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਤੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਦਿਨ ਚੜ੍ਹਦੇ ਹੀ ਵੋਟਰ ਪੋਲਿੰਗ ਸਟੇਸ਼ਨਾਂ ਅੰਦਰ ਲਾਈਨਾਂ ਵਿਚ ਲੱਗ ਗਏ ਸਨ ਤੇ ਵੋਟਾਂ ਪੈਣ ਦੇ ਆਖ਼ਰੀ ਸਮੇਂ ਸ਼ਾਮ ਦੇ 5 ਵਜੇ ਤੱਕ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲ੍ਹੇ ਭਰ 'ਚ ਵੋਟਾਂ ਦੇ ਹੋਏ ਭੁਗਤਾਨ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅੱਜ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਸਵੇਰੇ ਦੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੁਲ 65.18 ਫ਼ੀਸਦੀ ਵੋਟ ਪੋਲਿੰਗ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਾਮ 5 ਵਜੇ ਤੱਕ ਨਗਰ ਨਿਗਮ ਬਠਿੰਡਾ ਚੋਣਾਂ ਲਈ ਕੁਲ 58.12 ਫ਼ੀਸਦੀ ਵੋਟ ਪੋਲਿੰਗ ਹੋਈ, ਜਦਕਿ ਨਗਰ ਕੌਂਸਲ ਭੁੱਚੋ ਮੰਡੀ ਲਈ 81.85 ਫ਼ੀਸਦੀ, ਗੋਨਿਆਣਾ ਲਈ 76.96 ਫ਼ੀਸਦੀ, ਰਾਮਾਂ ਲਈ 75.28 ਫ਼ੀਸਦੀ, ਮੌੜ ਲਈ 75.28 ਫ਼ੀਸਦੀ, ਕੋਟਫੱਤਾ ਲਈ 80.29 ਫ਼ੀਸਦੀ ਅਤੇ ਸੰਗਤ ਮੰਡੀ ਲਈ 88.44 ਫ਼ੀਸਦੀ ਪੋਲਿੰਗ ਹੋਈ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਹੀ ਨਗਰ ਪੰਚਾਇਤ ਕੋਟਸ਼ਮੀਰ ਲਈ 84.41 ਫ਼ੀਸਦੀ, ਲਹਿਰਾ ਮੁਹੱਬਤ ਲਈ 82.27 ਫ਼ੀਸਦੀ, ਨਥਾਣਾ ਲਈ 79.93 ਫ਼ੀਸਦੀ, ਭਗਤਾ ਭਾਈਕਾ ਲਈ 76.66 ਫ਼ੀਸਦੀ, ਭਾਈ ਰੂਪਾ ਲਈ 80.02 ਫ਼ੀਸਦੀ, ਕੋਠਾਗੁਰੂ ਲਈ 75.09 ਫ਼ੀਸਦੀ, ਮਲੂਕਾ ਲਈ 79.57 ਫ਼ੀਸਦੀ ਅਤੇ ਮਹਿਰਾਜ ਨਗਰ ਪੰਚਾਇਤ ਲਈ 76.50 ਫ਼ੀਸਦੀ ਵੋਟ ਪੋਲ ਹੋਈ ਹੈ। ਇਸ ਦੌਰਾਨ ਜ਼ਿਲ੍ਹੇ ਭਰ 'ਚ ਸਭ ਤੋਂ ਵੱਧ ਵੋਟਿੰਗ 88.44 ਫ਼ੀਸਦੀ ਨਗਰ ਕੌਂਸਲ ਸੰਗਤ ਮੰਡੀ ਵਿਚ ਹੋਈ ਹੈ, ਜਦਕਿ ਹੋਰਨਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ 75 ਫ਼ੀਸਦੀ ਤੋਂ ਵੱਧ ਤੋਂ ਲੈ ਕੇ 84 ਫ਼ੀਸਦੀ ਤੋਂ ਵੱਧ ਵੋਟ ਪੋਲ ਹੋਈ ਹੈ। ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਭਰ ਵਿਚ ਕੁਲ 795 ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ ਵਲੋਂ ਵੋਟਾਂ ਦੌਰਾਨ ਆਪਣੀ-ਆਪਣੀ ਜਿੱਤ ਲਈ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਗਿਆ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣਗੇ, ਜਿਸ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਵੋਟਾਂ ਦੇ ਗਿਣਤੀ ਕੇਂਦਰ ਬਣਾਏ ਗਏ ਹਨ। ਅੱਜ ਵੋਟਾਂ ਪੈਣ ਉਪਰੰਤ ਚੋਣ ਅਮਲੇ ਵਲੋਂ ਵੋਟ ਬਕਸਿਆਂ ਨੂੰ ਸੀਲ ਬੰਦ ਕਰਦੇ ਹੋਏ ਵੱਖ-ਵੱਖ ਸਬੰਧਿਤ ਸਟਰਾਂਗ ਰੂਮਾਂ ਵਿਚ ਪਹੁੰਚਾ ਦਿੱਤਾ ਗਿਆ ਤੇ ਇਹ ਪ੍ਰਕਿਰਿਆ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਸੁਨਾਮ 'ਚ 70.97% ਹੋਈ ਪੋਲਿੰਗ ਅਗਲੀ ਖ਼ਬਰ ਮੋਦੀ ਦੀ ਫ਼ੇਲ੍ਹ ਵਿਦੇਸ਼ ਨੀਤੀ ਕਾਰਨ ਦੇਸ਼ ਦੇ ਲੋਕਾਂ 'ਤੇ ਪੈ ਰਿਹਾ ਆਰਥਿਕ ਬੋਝ - ਭਰਾਜ <br/>
Ad Position 24