16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਚਾਰਜਸੀਟਾਂ ਰੱਦ ਕਰਵਾਉਣ ਤੇ ਲਾਭ ਲੈਣ ਲਈ 'ਕਰੋ ਜਾਂ ਮਰੋ' ਨੀਤੀ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਮਾਰਕਫੈੱਡ ਦੇ ਸੇਵਾਮੁਕਤ ਖੇਤਰੀ ਮੁਲਾਜ਼ਮਾਂ ਨੇ ਆਪਣੀਆਂ ਚਾਰਜਸੀਟਾਂ ਰੱਦ ਕਰਵਾਉਣ ਅਤੇ ਬਣਦੇ ਵਿੱਤੀ ਲਾਭ ਲੈਣ ਲਈ ਹੁਣ 'ਕਰੋ ਜਾਂ ਮਰੋ' ਦੇ ਰਾਹ 'ਤੇ ਚੱਲਣ ਦਾ ਫ਼ੈਸਲਾ ਕਰਦਿਆਂ 4 ਜੂਨ ਨੂੰ ਮਾਰਕਫੈੱਡ ਦੇ ਜ਼ਿਲ੍ਹਾ ਦਫ਼ਤਰਾਂ ਮੂਹਰੇ ਗੱਜਣ ਦਾ ਐਲਾਨ ਕੀਤਾ ਹੈ | ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮਾਰਕਫੈੱਡ ਪੰਜਾਬ ਅੰਦਰ 30 ਤੋਂ 35 ਸਾਲਾਂ ਦੀ ਸੇਵਾ ਨਿਭਾਉਣ ਵਾਲੇ ਕੁਝ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਮਗਰੋਂ ਗ੍ਰੈਚੁਟੀ, ਲੀਵ ਇਨਕੈਸ਼ਮੈਂਟ ਅਤੇ 1 ਜਨਵਰੀ 2006 ਅਤੇ 1 ਜਨਵਰੀ 2016 ਤੋਂ ਲਾਗੂ ਤਨਖ਼ਾਹ ਕਮਿਸ਼ਨਾਂ ਦੇ ਬਕਾਏ ਵਰਗੇ ਹੱਕੀ ਲਾਭ ਦੇਣ ਦੀ ਬਜਾਏ ਝੂਠੀਆਂ ਚਾਰਜਸ਼ੀਟਾਂ ਬਣਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਕਾਰਨ ਸੇਵਾਮੁਕਤੀ ਮੌਕੇ ਬਹੁਤੇ ਮੁਲਾਜ਼ਮਾਂ ਨੂੰ ਸਰਕਾਰ ਜਾਂ ਵਿਭਾਗ ਵਲੋਂ ਦੁਆਨੀ ਨਹੀਂ ਦਿੱਤੀ ਜਾਂਦੀ ਤੇ ਉਨ੍ਹਾਂ ਕੋਲ ਪੈਨਸ਼ਨ ਦੀ ਕੋਈ ਸਹੂਲਤ ਨਹੀਂ ਹੈ, ਬੁਢਾਪੇ ਵਿਚ ਉਨ੍ਹਾਂ ਲਈ ਦਵਾਈਆਂ, ਪਰਿਵਾਰ ਅਤੇ ਅਦਾਲਤੀ ਕਾਰਵਾਈਆਂ ਦੇ ਖਰਚੇ ਚਲਾਉਣਾ ਬਹੁਤ ਮੁਸ਼ਕਿਲ ਹੈ | ਸੂਬਾ ਪ੍ਰਧਾਨ ਨੇ ਦੋਸ਼ ਲਗਾਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ 7 ਮਈ 2026 ਨੂੰ ਦਿੱਤੇ ਫ਼ੈਸਲੇ ਸਮੇਤ ਵੱਖ-ਵੱਖ ਅਦਾਲਤਾਂ ਵਲੋਂ ਸੇਵਾ ਮੁਕਤੀ ਲਾਭ ਜਾਰੀ ਕਰਨ ਅਤੇ ਚਾਰਜਸ਼ੀਟਾਂ ਰੱਦ ਕਰਨ ਸੰਬੰਧੀ ਹੁਕਮ ਜਾਰੀ ਹੁਕਮਾਂ ਦੇ ਬਾਵਜੂਦ ਮਾਰਕਫੈੱਡ ਪ੍ਰਬੰਧਨ ਵਲੋਂ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ 'ਕਰੋ ਜਾਂ ਮਰੋ' ਦੇ ਰਾਹ ਚੁਣਨ ਲਈ ਮਜਬੂਰ ਹੋਣਾ ਪਿਆ | ਸਿੱਧੂ ਨੇ ਕਿਹਾ ਕਿ ਚਾਰਜਸੀਟਾਂ ਰੱਦ ਕਰਵਾਉਣ ਅਤੇ ਆਪਣੇ ਬਣਦੇ ਲਾਭ ਲੈਣ ਲਈ ਸੇਵਾਮੁਕਤ ਮੁਲਾਜ਼ਮ 4 ਜੂਨ ਨੂੰ ਬਠਿੰਡਾ ਦੀ ਦਾਣਾ ਮੰਡੀ ਨੇੜੇ ਸਥਿਤ ਮਾਰਕਫੈੱਡ ਦੇ ਜ਼ਿਲ੍ਹਾ ਦਫ਼ਤਰ ਮੂਹਰੇ ਰੋਸ ਧਰਨਾ ਲਗਾਉਣਗੇ, ਜਿਸ ਨੂੰ ਮਸਲੇ ਹੱਲ ਨਾ ਹੋਣ 'ਤੇ ਬਦਲਵੇਂ ਰੂਪ ਵਿਚ ਤਿੱਖਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੇਅਰ ਮਹਿਤਾ ਵਲੋਂ 'ਆਪ' ਨੂੰ ਫ਼ਤਵਾ ਦੇਣ ਲਈ ਵੋਟਰਾਂ ਦਾ ਧੰਨਵਾਦ <br/> ਅਗਲੀ ਖ਼ਬਰ ਹੋਟਲ ਇੰਡਸਟਰੀ ਦਾ ਐਲਾਨ: ਅੱਜ ਤੋਂ ਸਾਰੇ ਡਿਸਕਾਊਾਟ ਬੰਦ–ਸਤੀਸ਼ ਅਰੋੜਾ
Ad Position 24