02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੁਰਦੁਆਰਾ ਢਾਬਸਰ ਜੱਸੀ ਪੌ ਵਾਲੀ ‘ਚ ਸੁੱਖ ਆਸਨ ਵਾਲੇ ਕਮਰੇ ਨੂੰ ਸ਼ਾਟ ਸਰਕਟ ਕਾਰਨ ਲੱਗੀ ਅੱਗ, ਚਾਰ ਪਾਵਨ ਸਰੂਪਾਂ ਨੂੰ ਪਹੁੰਚਿਆ ਨੁਕਸਾਨ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਕੋਟਫੱਤਾ, 5 ਜੂਨ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦੇ ਨੇੜਲੇ ਪਿੰਡ ਜੱਸੀ ਪੌ ਵਾਲੀ ਦੇ ਗੁਰਦੁਆਰਾ ਢਾਬਸਰ ਵਿਖੇ ਬੀਤੀ ਸ਼ਾਮ 6.30 ਕੁ ਵਜੇ ਸੁੱਖ ਆਸਨ ਵਾਲੇ ਕਮਰੇ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੀਤ ਸਿੰਘ ਰਹਿਰਾਸ ਦਾ ਪਾਠ ਕਰ ਰਹੇ ਸਨ ਜਿਵੇਂ ਸੁੱਖ ਆਸਨ ਵਾਲੇ ਕਮਰੇ ‘ਚੋਂ ਤੇਜ਼ ਰੌਸ਼ਨੀ ਹੋਈ ਤਾਂ ਸੰਗਤ ‘ਚ ਕਿਸੇ ਨੇ ਗ੍ਰੰਥੀ ਗੁਰਮੀਤ ਸਿੰਘ ਨੂੰ ਦੱਸਿਆ ਉਨ੍ਹਾਂ ਨੇ ਤੁਰੰਤ ਉਥੇ ਜਾ ਕੇ ਦੇਖਿਆ ਤੇ ਕਮਰੇ ਵਿਚ ਅੱਗ ਲੱਗ ਚੁੱਕੀ ਸੀ। ਸੁੱਖ ਆਸਨ ਵਾਲੇ ਕਮਰੇ ‘ਚ ਸੁਸ਼ੋਭਿਤ ਅੱਠ ਪਾਵਨ ਸਰੂਪਾਂ ਨੂੰ ਸੰਗਤ ਦੀ ਮਦਦ ਨਾਲ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਦੋ ਪਾਵਨ ਸਰੂਪਾਂ ਨੂੰ ਜ਼ਿਆਦਾ ਤੇ ਦੋ ਨੂੰ ਘੱਟ ਸੇਕ ਲੱਗਿਆ ਹੋਇਆ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਕੋਟਸ਼ਮੀਰ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਧਰਮ ਪ੍ਰਚਾਰ ਕਮੇਟੀ ਦੀ ਟੀਮ ਮੌਕੇ ‘ਤੇ ਪਹੁੰਚੀ ‘ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸਵੇਰ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਵੀ ਗੁਰਦੁਆਰਾ ਢਾਬਸਰ ਵਿਖੇ ਪਹੁੰਚੇ ਤੇ ਸਰੂਪਾਂ ਨੂੰ ਵੇਖਣ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਗੁਰਦੁਆਰਾ ਕਮੇਟੀ ਨੂੰ ਕੁਝ ਜ਼ਰੂਰੀ ਨਿਰਦੇਸ਼ ਦਿੱਤੇ ਤੇ 14 ਜੂਨ ਨੂੰ ਗੁਰਦੁਆਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਨੂੰ ਸਵੇਰੇ 10 ਕੁ ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਗੋਲਡੀ ਗਿੱਲ ਤੇ ਚਿੰਟੂ ਜਿੰਦਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਅਗਲੀ ਖ਼ਬਰ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ ਡੀ. ਟੀ. ਐੱਫ. ਦਾ ਡੈਪੂਟੇਸ਼ਨ ਬੀ. ਪੀ. ਈ. ਓ . ਬਠਿੰਡਾ ਨੂੰ ਮਿਲਿਆ
Ad Position 24