ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਕਿਯੂ ਕ੍ਰਾਂਤੀਕਾਰੀ ਨੇ ਵਧ ਰਹੀ ਮਹਿੰਗਾਈ ਸਮੇਤ ਫ਼ਸਲੀ ਖਾਦ ਦੀ ਕਮੀ 'ਤੇ ਜਤਾਇਆ ਰੋਸ <br/>

Ad Position 21
No active advertisement
ਅਜੀਤ ਡੈਸਕ 09-06-2026

ਰਾਮਪੁਰਾ ਫੂਲ, 8 ਜੂਨ (ਹੇਮੰਤ ਕੁਮਾਰ ਸ਼ਰਮਾ)- ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਵਲੋਂ ਅੱਜ ਦੇਸ਼ ਭਰ 'ਚ ਵਧ ਰਹੀ ਮਹਿੰਗਾਈ ਅਤੇ ਖੇਤੀਬਾੜੀ ਖਾਦ ਦੀ ਘਾਟ ਨੂੰ ਲੈ ਕੇ ਮੋਦੀ ਸਰਕਾਰ ਦੀ ਅਰਥੀ ਫੂਕਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਇਹ ਸੱਦਾ ਪੰਜ ਸੂਬਿਆਂ ਵਿਚ ਲਾਗੂ ਹੋਇਆ ¢ ਇਸੇ ਸੱਦੇ ਨੂੰ ਲਾਗੂ ਕਰਨ ਲਈ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਵੀ ਇਸ ਸੱਦੇ ਨੂੰ ਵੱਖ-ਵੱਖ ਜ਼ਿਲਿ੍ਹਆਂ ਵਿਚ ਲਾਗੂ ਕੀਤਾ ਗਿਆ ¢ ਇਸ ਦÏਰਾਨ ਫੂਲ ਟਾਊਨ ਵਿਚ ਕਿਸਾਨਾਂ ਦੁਆਰਾ ਇਕੱਤਰ ਹੋ ਕੇ ਮੋਦੀ ਹਕੂਮਤ ਦੀ ਅਰਥੀ ਫੂਕੀ ਗਈ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ¢ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿਚ ਇਸ ਸਮੇਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਜ਼ਰੂਰਤ ਹੈ, ਜਿਸ ਨੂੰ ਲੈ ਕੇ ਇਸ ਦੀ ਕਿੱਲਤ ਚੱਲ ਰਹੀ ਹੈ ¢ ਉਨ੍ਹਾਂ ਕਿਹਾ ਕਿ ਸਰਕਾਰੀ ਦਰਾਂ ਵਿਚ ਇਹ ਖਾਦ ਦੀ ਪੂਰਤੀ ਨਹੀਂ ਹੋ ਰਹੀ, ਜਦਕਿ ਕਈ ਥਾਈਾ ਪ੍ਰਾਈਵੇਟ ਡੀਲਰਾਂ ਵਲੋਂ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਧੜੱਲੇ ਨਾਲ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਕਈ ਥਾਵਾਂ ਤੇ ਸਹਿਕਾਰੀ ਸਭਾਵਾਂ ਵਿਚ ਖਾਦ ਦੇ ਨਾਲ ਨਾਲ ਨੈਨੋ ਯੂਰੀਆ ਸਮੇਤ ਹੋਰ ਵੀ ਬੇਲੋੜੀਂਦਾ ਸਮਾਨ ਕਿਸਾਨਾਂ ਨੂੰ ਮੜਿਆ ਜਾ ਰਿਹਾ ਹੈ¢ ਇਸ ਮੌਕੇ ਹਾਜ਼ਰ ਆਗੂਆਂ ਵਲੋਂ ਬੀਤੇ ਦਿਨ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਨÏਜਵਾਨਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ¢ ਇਸ ਮੌਕੇ ਅੱਜ ਦੇ ਇਸ ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਬਲਾਕ ਫੂਲ ਪ੍ਰਧਾਨ ਗੁਰਪ੍ਰੀਤ ਸਿੰਘ ਢਿਪਾਲੀ, ਜ਼ਿਲ੍ਹਾ ਸਹਾਇਕ ਸਕੱਤਰ ਹਰਜਿੰਦਰ ਸ਼ਰਮਾ ਫੂਲ, ਰੁਲਦੂ ਸਿੰਘ ਫੂਲ, ਬਲਾਕ ਫੂਲ ਸਕੱਤਰ ਬੂਟਾ ਸਿੰਘ ਢਿਪਾਲੀ, ਮਿੱਠੂ ਵੈਦ ਮਹਿਰਾਜ, ਰੂਲਦੂ ਸਿੰਘ ਫੂਲ ਸਮੇਤ ਹੋਰ ਵੀ ਵੱਖ-ਵੱਖ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਅਤੇ ਗੈਸ ਸਿਲੰਡਰ ਚੋਰੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਅਗਲੀ ਖ਼ਬਰ ਫੂਲ ਟਾਊਨ ਵਿਖੇ ਕਿਸਾਨਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ <br/> ਭਾਕਿਯੂ ਕ੍ਰਾਂਤੀਕਾਰੀ ਨੇ ਵਧ ਰਹੀ ਮਹਿੰਗਾਈ ਸਮੇ...
Ad Position 24
No active advertisement