ਬਿਜਲੀ ਦੇ ਸ਼ਾਰਟ ਸਰਕਟ ਨਾਲ ਦੁਕਾਨ ਨੂੰ ਲੱਗੀ ਅੱਗ <br/>
ਅਜੀਤ ਡੈਸਕ
09-06-2026
ਕੋਟਫੱਤਾ, 8 ਜੂਨ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਪਿੰਡ ਧੰਨ ਸਿੰਘ ਖਾਨਾ ਵਿਖੇ ਇਕ ਕਰਿਆਨੇ ਤੇ ਮਿਲਕ ਸੈਂਟਰ ਦੀ ਦੁਕਾਨ ਨੂੰ ਅੱਧੀ ਰਾਤ ਨੂੰ ਬਿਜਲੀ ਦੇ ਵੱਧ ਘੱਟ ਆਉਣ ਨਾਲ ਅੱਗ ਲੱਗ ਗਈ¢ ਦੁਕਾਨ ਦੇ ਮਾਲਕ ਰਾਜ ਕੁਮਾਰ ਪੁੱਤਰ ਹੇਮ ਰਾਜ ਨੇ ਦੱਸਿਆ ਸੀ ਕਿ ਪਿੰਡ ਵਿਚ ਬਿਜਲੀ ਦੀ ਵੋਲਟੇਜ ਵਧਣ ਘਟਣ ਨਾਲ ਸ਼ਾਟ ਸਰਕਟ ਹੋ ਗਿਆ ਤੇ ਦੁਕਾਨ ਨੂੰ ਅੱਗ ਲੱਗ ਗਈ ¢ ਦੁਕਾਨ 'ਚੋਂ ਨਿਕਲਦਾ ਧੂੰਆਂ ਦੇਖ ਕੇ ਗੁਆਂਢੀਆਂ ਸਾਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ¢ ਉਸ ਤੋਂ ਪਹਿਲਾਂ ਡੀ ਫ਼ਰਿਜ ਤੇ ਹੋਰ ਵੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਮੇਰਾ ਚਾਰ ਲੱਖ ਦਾ ਨੁਕਸਾਨ ਹੋ ਗਿਆ ¢ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜ ਕੁਮਾਰ ਇਸ ਦੁਕਾਨ ਤੋਂ ਹੀ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ¢ 4 ਲੱਖ ਦੀ ਵੱਡੇ ਨੁਕਸਾਨ ਨਾਲ ਰਾਜ ਕੁਮਾਰ ਦਾ ਅਸਲੋਂ ਲੱਕ ਟੁੱਟ ਗਿਆ ¢ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੰਗ ਕੀਤੀ ਹੈ ਕਿ ਰਾਜ ਕੁਮਾਰ ਦੇ ਹੋਏ ਨੁਕਸਾਨ ਦੀ ਭਰਪਾਈ ਵਜੋਂ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ¢