ਬਠਿੰਡਾ, 8 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਮੁਲਤਾਨੀਆਂ ਰੋਡ ਦੇ ਨੇੜੇ ਪਿਕਅੱਪ ਡਾਲਾ ਪਲਟਣ ਕਾਰਨ ਦੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ ¢ ਸਹਾਰਾ ਮੁੱਖ ਦਫ਼ਤਰ 'ਤੇ ਹਾਦਸੇ ਦੀ ਸੂਚਨਾ ਮਿਲਣਸਾਰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗੋਇਲ ਐਂਬੂਲੈਂਸ ਟੀਮ ਸਮੇਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ¢ ਜ਼ਖਮੀਆਂ ਨੂੰ ਸਹਾਰਾ ਟੀਮ ਦੁਆਰਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ¢ ਉਨ੍ਹਾਂ ਦੀ ਪਹਿਚਾਣ ਰੇਸ਼ਮ ਸਿੰਘ 46 ਅਤੇ ਬੇਅੰਤ ਸਿੰਘ 52, ਵਾਸੀ ਨਰੂਆਣਾ ਵਜੋਂ ਹੋਈ ਹੈ¢