14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਦਮਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਬਣੇ ਬਠਿੰਡਾ ਨਗਰ ਨਿਗਮ ਦੇ 'ਮੇਅਰ'

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਮੁੱਖ ਮੰਤਰੀ ਭਗਵੰਤ ਮਾਨ ਤੇ ਮੇਅਰ ਮਹਿਤਾ ਵਲੋਂ ਕੀਤੇ ਕੰਮਾਂ ਕਰਕੇ ਬਠਿੰਡਾ ਦੇ ਲੋਕਾਂ ਨੇ 'ਆਪ' 'ਤੇ ਜਿਤਾਇਆ ਭਰੋਸਾ- ਕੈਬਨਿਟ ਮੰਤਰੀ ਮੁੰਡੀਆਂ
ਬਠਿੰਡਾ, 11 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਪਦਮਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਬਠਿੰਡਾ ਨਗਰ ਨਿਗਮ ਦਾ ਮੇਅਰ ਚੁਣ ਲਿਆ ਗਿਆ¢ ਨਗਰ ਨਿਗਮ ਦੇ 40 ਕੌਸਲਰਾਂ ਨੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਉਨ੍ਹਾਂ ਦੇ ਨਾਮ 'ਤੇ ਮੋਹਰ ਲਗਾਈ¢ ਮੇਅਰ ਦੀ ਚੋਣ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ¢ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਵਿਕਾਸ ਕਾਰਜ ਕਰਵਾਏ, ਚੰਗੇ ਸਕੂਲ ਤੇ ਗਰਾਉਂਡ ਬਣਾਏ, ਕਿਸਾਨਾਂ ਨੂੰ ਟੇਲਾਂ 'ਤੇ ਪਾਣੀ ਪਹੁੰਚਾਇਆ, 65 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ | ਇਨ੍ਹਾਂ ਲੋਕ ਭਲਾਈ ਦੀਆਂ ਨੀਤੀਆਂ ਨੂੰ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਦਮਜੀਤ ਸਿੰਘ ਮਹਿਤਾ ਵਲੋਂ ਕੀਤੇ ਕੰਮਾਂ 'ਤੇ ਮੋਹਰ ਲਗਾਉਂਦਿਆਂ ਬਠਿੰਡਾ ਦੇ ਲੋਕਾਂ ਨੇ 'ਆਪ' 'ਤੇ ਭਰੋਸਾ ਜਿਤਾਇਆ ਅਤੇ ਵੱਡੀ ਗਿਣਤੀ ਵਿਚ ਪਾਰਟੀ ਦੇ ਕੌਸਲਰਾਂ ਨੂੰ ਚੁਣਿਆ ਹੈ¢ ਮੁੰਡੀਆਂ ਨੇ ਕਿਹਾ ਕਿ ਪਦਮਜੀਤ ਮਹਿਤਾ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਮੁੜ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਦੇ ਲਈ ਸਮੁੱਚੇ ਬਠਿੰਡਾ ਵਾਸੀਆਂ ਤੇ ਕੌਸਲਰਾਂ ਦਾ ਧੰਨਵਾਦ ਕਰਦਾ ਹਾਂ¢ ਉਨ੍ਹਾਂ ਬਠਿੰਡਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਜਿਸ ਤਰ੍ਹਾਂ ਪਦਮਜੀਤ ਨੇ ਡੇਢ ਸਾਲ ਵਿਚ ਕੰਮ ਕਰਕੇ ਦਿਖਾਏ, ਉਹ ਪਿਛਲੇ 25 ਸਾਲਾਂ ਵਿਚ ਨਹੀਂ ਹੋਏ, ਹੁਣ 'ਆਪ' ਤੇ 'ਮਹਿਤਾ ਪਰਿਵਾਰ' ਨੂੰ 5 ਸਾਲ ਮਿਲੇ ਹਨ, ਹੁਣ ਵਿਕਾਸ ਪੱਖੋਂ ਸਮੁੱਚੇ ਪੰਜਾਬ 'ਚੋਂ ਬਠਿੰਡਾ ਸ਼ਹਿਰ ਨੰਬਰ-ਵਨ ਸ਼ਹਿਰ ਬਣੇਗਾ, ਕਿਉਂਕਿ ਮਹਿਤਾ ਪਰਿਵਾਰ ਸੇਵਾਦਾਰ ਬਣਕੇ ਅਧੂਰੇ ਕੰਮਾਂ ਨੂੰ ਨੇਪਰੇ ਚਾੜਣਗੇ | ਦੱਸਣਯੋਗ ਹੈ ਕਿ ਲੰਡਨ ਤੋਂ ਪੜ੍ਹੇ ਪਦਮਜੀਤ ਸਿੰਘ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਹਨ¢ ਉਨ੍ਹਾਂ ਨੇ ਸਾਲ 2024 ਵਿਚ ਵਾਰਡ ਨੰਬਰ 48 ਦੀ ਹੋਈ ਉਪ ਚੋਣ ਰਾਹੀਂ ਸਰਗਰਮ ਸਿਆਸਤ ਵਿਚ ਕਦਮ ਰੱਖਿਆ ਸੀ¢ ਉਸ ਵੇਲੇ ਉਹ 'ਆਪ' ਦੀ ਟਿਕਟ 'ਤੇ ਚੁਣੇ ਗਏ ਇਕਲੌਤੇ ਕੌਂਸਲਰ ਸਨ, ਪਰ ਇਸ ਦੇ ਬਾਵਜੂਦ ਮੇਅਰ ਬਣਨ ਵਿਚ ਕਾਮਯਾਬ ਰਹੇ ਸਨ¢ ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ 'ਆਪ' ਨੇ ਪਦਮਜੀਤ ਸਿੰਘ ਮਹਿਤਾ ਨੂੰ ਹੀ ਆਪਣਾ 'ਮੇਅਰ' ਚਿਹਰਾ ਬਣਾਕੇ ਚੋਣ ਮੈਦਾਨ ਵਿਚ ਉਤਾਰਿਆ ਸੀ¢ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਦਾ ਦੁਬਾਰਾ 'ਮੇਅਰ' ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ, ਜਿਸ 'ਤੇ ਅੱਜ ਸਰਬਸੰਮਤੀ ਦੀ ਮੋਹਰ ਲੱਗ ਗਈ¢ ਇਥੇ ਇਹ ਵੀ ਗੌਰਤਲਬ ਹੈ ਕਿ ਅੱਜ ਦੀ ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋਈ¢ ਇਨ੍ਹਾਂ ਅਹੁਦਿਆਂ ਲਈ ਚੋਣ ਅਗਲੀ ਮੀਟਿੰਗ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ¢
ਮਹਿਤਾ ਨੇ ਰਸਮੀ ਤੌਰ 'ਤੇ ਸੰਭਾਲਿਆ ਅਹੁਦਾ
ਮੇਅਰ ਚੁਣੇ ਜਾਣ ਤੋਂ ਬਾਅਦ ਪਦਮਜੀਤ ਸਿੰਘ ਮਹਿਤਾ ਨੇ ਨਗਰ ਨਿਗਮ ਦਫ਼ਤਰ ਪਹੁੰਚ ਕੇ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਤੋਂ ਇਲਾਵਾ ਪਦਮਜੀਤ ਦੇ ਪਿਤਾ ਅਮਰਜੀਤ ਮਹਿਤਾ ਪ੍ਰਧਾਨ ਪੀਸੀਏ, ਚੁਸ਼ਪਿੰਦਰ ਸਿੰਘ ਚਹਿਲ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਰਹੇ | ਦੂਸਰੀ ਤਰਫ਼ ਨਿਗਮ ਦਫ਼ਤਰ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਸਮਰਥਕਾਂ ਨੇ ਢੋਲ ਦੀਆਂ ਧੁਨਾਂ 'ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਭਰ 'ਚ ਤੇਜ਼ ਹਨ੍ਹੇਰੀ, ਮੀਂਹ ਤੇ ਗੜੇਮਾਰੀ, ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ ਅਗਲੀ ਖ਼ਬਰ ਥਰਮਲ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ <br/>
Ad Position 24