14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ਿਲੇ੍ਹ ਭਰ 'ਚ ਤੇਜ਼ ਹਨ੍ਹੇਰੀ, ਮੀਂਹ ਤੇ ਗੜੇਮਾਰੀ, ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਬਠਿੰਡਾ, 11 ਜੂਨ (ਸੱਤਪਾਲ ਸਿੰਘ ਸਿਵੀਆਂ)-ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਅਚਾਨਕ ਬਦਲੇ ਮੌਸਮ ਨੇ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ | ਇਸ ਦੌਰਾਨ ਚੱਲੀ ਤੇਜ਼ ਹਨ੍ਹੇਰੀ ਅਤੇ ਉਸ ਬਾਅਦ ਵਰ੍ਹੇ ਮੀਂਹ ਅਤੇ ਕੁਝ ਥਾਵਾਂ 'ਤੇ ਹੋਈ ਗੜੇਮਾਰੀ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਛੁਟਕਾਰਾ ਦਿਵਾਇਆ ਹੈ, ਜਿਸ ਬਾਅਦ 47 ਡਿਗਰੀ ਦੇ ਨੇੜੇ ਚੱਲ ਰਿਹਾ ਤਾਪਮਾਨ ਇਕੋਦਮ ਹੇਠਾਂ ਆ ਗਿਆ | ਮੀਂਹ ਉਪਰੰਤ ਮੌਸਮ ਠੰਡਾ ਹੋਣ ਬਾਅਦ ਸੜਕਾਂ 'ਤੇ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ | ਸ਼ਹਿਰ ਅਤੇ ਪਿੰਡਾਂ ਵਿਚ ਅਚਾਨਕ ਚੱਲੀ ਤੇਜ਼ ਹਨ੍ਹੇਰੀ ਕਾਰਨ ਕਈ ਥਾਵਾਂ 'ਤੇ ਦਰੱਖਤਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦਾ ਨੁਕਸਾਨ ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ ਅਤੇ ਕੁਝ ਖੇਤਰਾਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ | ਮੀਂਹ ਨੇ ਬੇਸ਼ੱਕ ਲੋਕਾਂ ਅਤੇ ਤਪਦੀ ਧਰਤੀ ਦਾ ਸੀਨਾ ਠਾਰਿਆ ਹੈ ਪਰ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਤ ਕੀਤਾ ਹੈ, ਜਿਸ ਨਾਲ ਨਰਮੇ ਦੀ ਫ਼ਸਲ ਸਮੇਤ ਸਬਜ਼ੀਆਂ ਅਤੇ ਕੁਝ ਬਾਗ਼ਬਾਨੀ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਡਰ ਹੈ | ਝੋਨੇ ਦੀ ਲੁਆਈ ਕਰ ਰਹੇ ਮਜ਼ਦੂਰਾਂ ਲਈ ਇਹ ਮੀਂਹ ਵਰਦਾਨ ਬਣਿਆ ਹੈ, ਜਿੰਨ੍ਹਾਂ ਨੇ ਤਪਦੇ ਆਸਮਾਨ ਅਤੇ ਖੇਤਾਂ ਦੇ ਤਪਦੇ ਪਾਣੀ ਤੋਂ ਸੁੱਖ ਦਾ ਸਾਹ ਲਿਆ ਹੈ | ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਵਿਗਾੜ ਅਤੇ ਵਾਤਾਵਰਣ ਵਿਚ ਵਧੀ ਨਮੀ ਕਾਰਨ ਮੌਸਮ ਵਿਚ ਇਹ ਤਬਦੀਲੀ ਆਈ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਲਈ ਲੋਕਾਂ ਨੂੰ ਆਉਣ ਵਾਲੇ ਦਿਨਾਂ ਅੰਦਰ ਵੀ ਗਰਮੀ ਤੋਂ ਇਸੇ ਤਰ੍ਹਾਂ ਰਾਹਤ ਮਿਲ ਸਕਦੀ ਹੈ |
ਕੁਰਸੀ 'ਤੇ ਬੈਠਦਿਆਂ ਹੀ ਮੇਅਰ ਲਈ ਮੀਂਹ ਦਾ ਪਾਣੀ ਬਣਿਆ ਚੁਣੌਤੀ
ਬਠਿੰਡਾ ਵਿਚ ਪੌਣਾ ਕੁ ਘੰਟਾ ਵਰ੍ਹੇ ਮੀਂਹ ਨਾਲ ਪਹਿਲਾਂ ਵਾਂਗੂ ਸ਼ਹਿਰ ਦੇ ਧੋਬੀ ਬਾਜ਼ਾਰ, ਪਾਵਰ ਹਾਊਸ ਰੋਡ, ਮਿੰਨੀ ਸਕੱਤਰੇਤ ਖੇਤਰ ਸਮੇਤ ਹੋਰ ਨੀਵੀਂਆਂ ਥਾਵਾਂ 'ਤੇ ਮੀਂਹ ਦਾ ਕਈ ਫੁੱਟ ਪਾਣੀ ਭਰ ਗਿਆ, ਜਿਸ ਕਾਰਨ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ | ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਹੀ ਇਸ ਮੀਂਹ ਨੇ ਨਗਰ ਨਿਗਮ ਬਠਿੰਡਾ ਦੇ ਅੱਜ ਮੁੜ ਬਣੇ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਪਹਿਲੇ ਦਿਨ ਹੀ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਲਈ ਮੀਹਾਂ ਦੇ ਪਾਣੀ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗਾ, ਜਿਸ ਲਈ ਉਨ੍ਹਾਂ ਨੂੰ ਅੱਜ ਤੋਂ ਪੁਖ਼ਤਾ ਪ੍ਰਬੰਧ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਵਲੋਂ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਪਦਮਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਬਣੇ ਬਠਿੰਡਾ ਨਗਰ ਨਿਗਮ ਦੇ 'ਮੇਅਰ'
Ad Position 24