ਤਲਵੰਡੀ ਸਾਬੋ, 12 ਜੂਨ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਭਾਰਤ ਸਰਕਾਰ ਦੇ ਖੇਤੀ ਮੰਤਰਾਲਾ ਵਲੋਂ ਰਾਸ਼ਟਰੀ ਪੱਧਰ 'ਤੇ ਸ਼ੁਰੂ ਕੀਤੇ 'ਖੇਤ ਬਚਾਉ ਅਭਿਆਨ' ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਵਲੋਂ ਫੈਕਲਟੀ ਆਫ਼ ਐਗਰੀਕਲਚਰ ਦੇ ਸਹਿਯੋਗ ਨਾਲ ਪਿੰਡ ਫ਼ਤਿਹਗੜ੍ਹ ਨੌ-ਆਬਾਦ ਵਿਖੇ ਮਿੱਟੀ ਤੇ ਖੇਤਾਂ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ¢ ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਤੇ ਡਾਇਰੈਕਟਰ ਪਸਾਰ ਸਿੱਖਿਆ ਡਾ. ਜਗਦੀਸ਼ ਗਰੋਵਰ ਨੇ ਵਰਸਿਟੀ ਵਿਖੇ ਕਿਸਾਨਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਕਾਰਜਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਜਾਗਰੂਕਤਾ ਕੈਂਪ ਮÏਕੇ ਵਾਈਸ ਚਾਂਸਲਰ ਡਾ. ਸਿੰਘ ਕਿਹਾ ਕਿ ਹੁਣ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਆਪਣੇ ਕÏਸ਼ਲ ਨੂੰ ਨਿਖਾਰਨ ਵੱਲ ਧਿਆਨ ਦੇਣਾ ਪਵੇਗਾ¢ ਉਨ੍ਹਾਂ ਕਿਹਾ ਕਿ ਨÏਜਵਾਨ ਕਿਸਾਨ ਹੁਣ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਖੇਤੀ ਸਹਾਇਕ ਧੰਦੇ ਸ਼ੁਰੂ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ¢ ਉਨ੍ਹਾਂ ਕਿਸਾਨਾਂ ਨੂੰ ਦਰਖ਼ਤਾਂ, ਤੇਲ ਬੀਜਾਂ ਆਦਿ ਦੇ ਬਦਲਵੇਂ ਫ਼ਸਲੀ ਚੱਕਰ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਖੇਤੀ ਦਾ ਝਾੜ ਵਧਾਉਣ ਲਈ ਵਰਸਿਟੀ ਦੇ ਖੇਤੀ ਮਾਹਿਰਾਂ ਦੇ ਸਹਿਯੋਗ ਦੀ ਗੱਲ ਆਖੀ¢ ਇਸ ਮੌਕੇ ਡਾ. ਗਰੋਵਰ ਨੇ ਕਿਹਾ ਕਿ ਕਿਸਾਨਾਂ ਅਤੇ ਧਰਤੀ ਦਾ ਮਾਂ-ਪੁੱਤ ਦਾ ਰਿਸ਼ਤਾ ਹੈ¢ ਇਸ ਲਈ ਫ਼ਸਲ ਦੀ ਬਚੀ ਰਹਿੰਦ-ਖੂੰਹਦ ਨੂੰ (ਪਰਾਲੀ) ਨੂੰ ਉਹ ਨਾ ਸਾੜਨ ਤੇ ਉਨ੍ਹਾਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਨੁਕਤੇ ਸਾਂਝੇ ਕੀਤੇ¢ ਉਨ੍ਹਾਂ ਵਰਸਿਟੀ ਵਿਖੇ ਹੋ ਰਹੀ ਖੁੰਭਾਂ ਦੀ ਕਾਸ਼ਤ, ਮਧੂ-ਮੱਖੀ ਪਾਲਣ ਤੇ ਗੰਡੋਇਆਂ ਦੀ ਖਾਦ ਸੰਬੰਧੀ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਵੀ ਦਿੱਤੀ¢ ਉਨ੍ਹਾਂ ਵਰਸਿਟੀ ਵਲੋਂ ਕਿਸਾਨਾਂ ਨੂੰ ਵੰਡੇ ਗਏ ਝੋਨੇ ਦੀ ਪੀ.ਆਰ.-126 ਬੀਜਾਂ ਰਾਹੀਂ ਸਫਲ ਕਾਸ਼ਤ ਦੀ ਕਹਾਣੀ ਕਿਸਾਨਾਂ ਨਾਲ ਸਾਂਝੀ ਕੀਤੀ¢