ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਅੱਜ ਦਿਨ-ਦਿਹਾੜੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਜਿਨ੍ਹਾਂ ਦੇ ਹੱਥਾਂ ’ਚ ਕਹੀ ਦੇ ਲੱਕੜ ਦੇ ਬਾਹੇ ਫੜੇ ਹੋਏ ਸਨ, ਵਲੋਂ ਸਥਾਨਕ ਅੰਗੂਰਾਂ ਵਾਲੇ ਬਾਗ ਵਾਲੀ ਕਾਲੋਨੀ ਵਿਚ ਸਥਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਭਰਪੂਰ ਸਿੰਘ ਖਾਲਸਾ ਦੇ ਘਰ ’ਤੇ ਹਮਲਾ ਕਰਕੇ ਭਰਪੂਰ ਸਿੰਘ ਖਾਲਸਾ ਸਮੇਤ, ਉਸ ਦੀ ਪਤਨੀ ਅਤੇ ਬੇਟੀ ਨੂੰ ਵੀ ਲਹੂ-ਲੁਹਾਨ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਹਾਲਤ ਵਿਚ ਤਿੰਨਾਂ ਨੂੰ ਇਲਾਜ ਲਈ ਐਂਬੂਲੈਂਸ ਲੈ ਕੇ ਪਹੁੰਚੇ। ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਰਿੰਕਾ ਮਿਸਤਰੀ ਅਤੇ ਕਾਲਾ ਬੰਗੀ ਵਲੋਂ ਰਾਮਾਂ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਹੋ ਕੇ ਕਿਹਾ ਕਿ ਤੁਹਾਡਾ ਪਾਰਸਲ ਆਇਆ ਹੈ, ਜਿਓਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤੁਰੰਤ ਹਮਲਾਵਰ ਘਰ ਵਿਚ ਵੜ ਗਏ ਅਤੇ ਕਹੀ ਦੇ ਬਾਹਿਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ।
ਦਿਨ-ਦਿਹਾੜੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ‘ਆਪ’ ਵਰਕਰ ਦੇ ਘਰ ’ਤੇ ਹਮਲਾ
ਅਜੀਤ ਡੈਸਕ
23-06-2026