13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਿਦਿਆਰਥੀਆਂ ਨੂੰ ਇਕ ਰੋਜ਼ਾ ਟੂਰ ’ਤੇ ਲਿਜਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਸਕੂਲ ਦਾ ਉਦੇਸ਼ ਸਿਰਫ਼ ਪੁਸਤਕੀ ਗਿਆਨ ਤੱਕ ਸੀਮਤ ਨਹੀਂ- ਪ੍ਰਿੰਸੀਪਲ ਚੋਪੜਾ
ਰਾਮਾਂ ਮੰਡੀ, 11 ਜੁਲਾਈ (ਤਰਸੇਮ ਸਿੰਗਲਾ)- ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਪਿੰਡ ਜੱਜਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਨੂੰ ਧਿਆਨ ਵਿਚ ਰੱਖਦਿਆਂ ਪ੍ਰੇਮ ਵਾਟਰ ਪਾਰਕ, ਸਿਰਸਾ ਵਿਖੇ ਇਕ ਰੋਜ਼ਾ ਮਨੋਰੰਜਨ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਨਿਗਰਾਨੀ ਹੇਠ ਪੂਰੇ ਅਨੁਸ਼ਾਸਨ, ਉਤਸ਼ਾਹ ਅਤੇ ਸੁਰੱਖਿਆ ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਖੂਬ ਆਨੰਦ ਮਾਣਿਆ। ਇਸ ਦੌਰਾਨ ਬੱਚਿਆਂ ਨੇ ਵੇਵ ਪੂਲ, ਰੋਮਾਂਚਕ ਵਾਟਰ ਸਲਾਈਡਾਂ ਅਤੇ ਹੋਰ ਆਕਰਸ਼ਕ ਰਾਈਡਾਂ ਦਾ ਭਰਪੂਰ ਆਨੰਦ ਉਠਾਇਆ। ਦਿਨ ਭਰ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖਿੜੀਆਂ ਮੁਸਕਾਨਾਂ ਅਤੇ ਉਨ੍ਹਾਂ ਦਾ ਉਤਸ਼ਾਹ ਇਸ ਯਾਦਗਾਰ ਟੂਰ ਦੀ ਸਫਲਤਾ ਨੂੰ ਦਰਸਾ ਰਿਹਾ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਪੁਸਤਕੀ ਗਿਆਨ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ, ਜਿੱਥੇ ਉਹ ਸਿੱਖਿਆ ਦੇ ਨਾਲ-ਨਾਲ ਆਤਮ-ਵਿਸ਼ਵਾਸ, ਅਨੁਸ਼ਾਸਨ, ਸਹਿਯੋਗ ਦੀ ਭਾਵਨਾ ਅਤੇ ਜੀਵਨ ਦੀਆਂ ਵਿਹਾਰਕ ਕਦਰਾਂ-ਕੀਮਤਾਂ ਨੂੰ ਵੀ ਅਪਣਾਉਣ। ਉਨ੍ਹਾਂ ਕਿਹਾ ਕਿ ਅਜਿਹੇ ਸਿੱਖਿਆਤਮਕ ਅਤੇ ਮਨੋਰੰਜਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਵੀਂ ਊਰਜਾ ਤੇ ਪ੍ਰੇਰਨਾ ਪ੍ਰਦਾਨ ਕਰਦੇ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਕੂਲ, ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ, ਸੱਭਿਆਚਾਰਕ ਅਤੇ ਪ੍ਰੇਰਣਾਦਾਇਕ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਕੂਲ ਵਿਚ ਸਮੇਂ-ਸਮੇਂ ‘ਤੇ ਅਜਿਹੀਆਂ ਰਚਨਾਤਮਿਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜੋ ਬੱਚਿਆਂ ਦੇ ਵਿਅਕਤੀਤਵ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਟੂਰ ਦੌਰਾਨ ਸਕੂਲ ਵਲੋਂ ਬੱਚਿਆਂ ਦੇ ਨਾਸ਼ਤੇ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਮਾਪਿਆਂ ਨੇ ਵੀ ਸਕੂਲ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਭਗਤਾ ਭਾਈਕਾ ਵਿਖੇ ਐੱਸ ਆਈ ਆਰ ਸੰਬੰਧੀ ਬੈਠਕ ਅਗਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਨੇ ਰੋਸ ਮਾਰਚ ਉਪਰੰਤ ਹਲਕਾ ਵਿਧਾਇਕਾ ਰਾਹੀਂ ਸਰਕਾਰ ਨੂੰ ਭੇਜਿਆ ਚਿਤਾਵਨੀ ਪੱਤਰ
Ad Position 24