13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭਾਰਤੀ ਜਨਤਾ ਪਾਰਟੀ ਵਲੋਂ ਭਗਤਾ ਭਾਈਕਾ ਵਿਖੇ ਐੱਸ ਆਈ ਆਰ ਸੰਬੰਧੀ ਬੈਠਕ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਭਗਤਾ ਭਾਈਕਾ, 11 ਜੁਲਾਈ (ਸੁਖਪਾਲ ਸਿੰਘ ਸੋਨੀ)-ਭਾਰਤੀ ਜਨਤਾ ਪਾਰਟੀ ਵਲੋਂ ਭਗਤਾ ਭਾਈਕਾ ਦੇ ਸ਼ਿਵਮ ਰੈਸਟੋਰੈਂਟ ਵਿਖੇ ਐਸ ਆਈ ਆਰ ਦੇ ਸਬੰਧ ਵਿਚ ਮੀਟਿੰਗ ਹੋਈ, ਜਿਸ ਵਿਚ ਲੋਕ ਸਭਾ ਫ਼ਰੀਦਕੋਟ ਦੇ ਇੰਚਾਰਜ ਵਿਨੇ ਸ਼ਰਮਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਕੱਠ ਨੂੰ ਸੰਬੋਧਨ ਕਰਦੇ ਹੋਏ ਇੰਚਾਰਜ ਵਿਨੇ ਸ਼ਰਮਾ ਨੇ ਐਸ ਆਈ ਆਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਰ ਨਾਗਰਿਕ ਲਈ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਐਸ ਆਈ ਆਰ ਤਹਿਤ ਕੁਝ ਲੋਕਾਂ ਵਲੋਂ ਵੋਟ ਦੀ ਗਲਤ ਵਰਤੋਂ ਬੰਦ ਹੋ ਜਾਵੇਗੀ ਅਤੇ ਇਕ ਥਾਂ ਤੋਂ ਵੱਧ ਵੋਟ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੋਟ ਦੀ ਗਲਤ ਵਰਤੋਂ ਰੋਕਣ ਸਬੰਧੀ ਹੀ ਐਸ ਆਈ ਆਰ ਕੀਤੀ ਜਾ ਰਹੀ ਹੈ। ਇਸ ਮੁਹਿੰਮ ਵਿਚ ਹਰੇਕ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਮੀਟਿੰਗ ਦੌਰਾਨ ਲੋਕ ਸਭਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਸੇਵਾ ਮੁਕਤ ਆਈ ਏ ਐਸ, ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਨੇ ਸੰਬੋਧਨ ਕੀਤਾ। ਇਸ ਸਮੇਂ ਸਵਰਨ ਸਿੰਘ ਬੁਰਜ ਲੱਧਾ ਬੀ ਐਲ ਏ-1 ਹਲਕਾ ਰਾਮਪੁਰਾ ਫੂਲ ਅਤੇ ਪ੍ਰਧਾਨ ਐਸ ਸੀ ਮੋਰਚਾ ਬਠਿੰਡਾ ਦਿਹਾਤੀ, ਚੰਦਨ ਕਾਂਤਕਾਲਾ ਜ਼ਿਲ੍ਹਾ ਜਨਰਲ ਸਕੱਤਰ, ਮੰਡਲ ਪ੍ਰਧਾਨ ਬੌਬੀ ਸਿੰਗਲਾ, ਬਿਕਰਮ ਬੰਟੀ ਭਾਜਪਾ ਆਗੂ, ਗੁਰਮੇਲ ਸਿੰਘ ਰੰਧਾਵਾ, ਸੁਖਚੈਨ ਸਿੰਘ ਧੁੰਨਾਂ ਮੀਤ ਪ੍ਰਧਾਨ, ਰਾਧੇ ਸ਼ਿਆਮ ਜਨਰਲ ਸਕੱਤਰ, ਭਾਜਪਾ ਆਗੂ ਕੇਵਲ ਕ੍ਰਿਸ਼ਨ ਅਰੋੜਾ, ਬੀਰਬਲ ਸਿੰਘ (ਮਿੰਟੂ) ਜ਼ਿਲ੍ਹਾ ਮੀਤ ਪ੍ਰਧਾਨ ਐਸ ਸੀ ਮੋਰਚਾ, ਗੋਪਾਲ ਭੰਬਰੀ, ਕਿਰਨਾ ਸਿੰਘ, ਦਵਿੰਦਰ ਸਿੰਘ ਘਾਰੂ, ਜੰਟਾ ਸਿੰਘ, ਰੇਸ਼ਮ ਬੁਰਜ ਲੱਧਾ, ਤੇਜਾ ਸਿੰਘ ਮੋਮੀ, ਬੀ ਐਲ ਏ ਸਹਾਇਕ ਅਤੇ ਬੀ ਐਲ ਏ 2 ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਗਣਿਤ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਇਕ ਰੋਜ਼ਾ ਟੂਰ ’ਤੇ ਲਿਜਾਇਆ
Ad Position 24